InternationalTop News

ਫੈਡਰਲ ਸਰਕਾਰ ਵੱਲੋਂ 110 ਕਮਰਸ਼ੀਅਲ ਟਰੱਕ ਡਰਾਈਵਿੰਗ ਸਕੂਲ ਬੰਦ ਕਰਨ ਦੇ ਹੁਕਮ

ਅਮਰੀਕਾ ‘ਚ ਟਰੱਕਿੰਗ ਉਦਯੋਗ ਅਤੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੀ ਸਿਖਲਾਈ ਦੇਣ ਵਾਲੇ ਸਕੂਲਾਂ ਖ਼ਿਲਾਫ਼ ਫੈਡਰਲ ਸਰਕਾਰ ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਆਵਾਜਾਈ ਵਿਭਾਗ ਨੇ 110 ਕਮਰਸ਼ੀਅਲ ਟਰੱਕ ਡਰਾਈਵਿੰਗ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਦਕਿ ਲਗਭਗ 160 ਹੋਰ ਸਕੂਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਸਕੂਲਾਂ ਨਾਲ ਜੁੜੇ ਕਰੀਬ 5,000 ਡਰਾਈਵਰ ਸੜਕ ਕਿਨਾਰੇ ਕੀਤੇ ਗਏ ਅੰਗਰੇਜ਼ੀ ਭਾਸ਼ਾ ਦੀ ਸਮਝ ਸਬੰਧੀ ਟੈਸਟਾਂ ਵਿਚ ਨਾਕਾਮ ਰਹੇ ਸਨ।
ਇਸ ਦੇ ਨਾਲ ਅਮਰੀਕੀ ਨਿਆਂ ਵਿਭਾਗ, ਗ੍ਰਹਿ ਸੁਰੱਖਿਆ ਵਿਭਾਗ ਅਤੇ ਫੈਡਰਲ ਮੋਟਰ ਵਾਹਨ ਸੁਰੱਖਿਆ ਪ੍ਰਸ਼ਾਸਨ ਨੇ ਟਰੱਕਿੰਗ ਉਦਯੋਗ ‘ਚ ਧੋਖਾਧੜੀ ਅਤੇ ਹੋਰ ਗੈਰਕਾਨੂੰਨੀ ਸਰਗਰਮੀਆਂ ਖ਼ਿਲਾਫ਼ ਸਾਂਝੀ ਮੁਹਿੰਮ ਸ਼ੁਰੂ ਕੀਤੀ ਹੈ।
31 ਅਗਸਤ ਨੂੰ ਗ੍ਰਹਿ ਸੁਰੱਖਿਆ ਜਾਂਚ ਏਜੰਸੀ ਨੇ 23 ਸੂਬਿਆਂ ਵਿਚ 200 ਤੋਂ ਵੱਧ ਡਰਾਈਵਿੰਗ ਸਕੂਲਾਂ, ਟਰੱਕਿੰਗ ਕੰਪਨੀਆਂ, ਮਾਲ ਢੋਣ ਵਾਲੀਆਂ ਕੰਪਨੀਆਂ ਅਤੇ ਰੁਜ਼ਗਾਰਦਾਤਿਆਂ ਖ਼ਿਲਾਫ਼ ਇਕੱਠੀ ਜਾਂਚ ਮੁਹਿੰਮ ਚਲਾਈ।
ਨਿਆਂ ਵਿਭਾਗ ਮੁਤਾਬਕ ਜਾਂਚ ਏਜੰਸੀਆਂ ਨੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ 1,000 ਤੋਂ ਵੱਧ ਸ਼ੱਕੀ ਕਾਰੋਬਾਰਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਹੁਣ ਤੱਕ 80 ਤੋਂ ਵੱਧ ਜਾਂਚ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ।
ਜਾਂਚ ਦੌਰਾਨ ਜਾਲਸਾਜ਼ੀ ਨਾਲ ਲਾਇਸੈਂਸ ਜਾਰੀ ਕਰਵਾਉਣ, ਗੈਰਕਾਨੂੰਨੀ ਤੌਰ ‘ਤੇ ਕੰਮ ਕਰਨ, ਪਛਾਣ ਦੀ ਧੋਖਾਧੜੀ, ਕਾਗਜ਼ੀ ਕੰਪਨੀਆਂ ਬਣਾਉਣ, ਮਜ਼ਦੂਰਾਂ ਦੇ ਸ਼ੋਸ਼ਣ ਅਤੇ ਆਵਾਜਾਈ ਖੇਤਰ ‘ਚ ਵਿੱਤੀ ਧੋਖਾਧੜੀ ਵਰਗੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਇੱਕ ਮਾਮਲੇ ਵਿਚ ਅਜਿਹੀ ਟਰੱਕਿੰਗ ਕੰਪਨੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸ ‘ਤੇ ਸੈਲਾਨੀ ਜਾਂ ਕਾਰੋਬਾਰੀ ਵੀਜ਼ੇ ‘ਤੇ ਆਏ ਲੋਕਾਂ ਤੋਂ ਅਮਰੀਕਾ ਅੰਦਰ ਵਪਾਰਕ ਟਰੱਕ ਚਲਵਾਉਣ ਦਾ ਸ਼ੱਕ ਹੈ। ਇਸ ਮਾਮਲੇ ਵਿਚ ਤਿੰਨ ਡਰਾਈਵਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਕਾਰਵਾਈ ਦਾ ਮਕਸਦ ਸੜਕ ਸੁਰੱਖਿਆ ਵਧਾਉਣਾ, ਜਾਲਸਾਜ਼ੀ ਰੋਕਣਾ ਅਤੇ ਕਮਰਸ਼ੀਅਲ ਡਰਾਈਵਿੰਗ ਪ੍ਰਣਾਲੀ ਦਾ ਗਲਤ ਫਾਇਦਾ ਚੁੱਕਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button