26 ਅਗਸਤ ਨੂੰ ਨੇਪਾਲ ਵਿੱਚ ਅਚਾਨਕ ਆਏ ਹੜ੍ਹ ਦਾ ਰੌਦਰ ਰੂਪ ਅਜੇ ਵੀ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਆਏ ਦਿਨ ਇਨ੍ਹਾਂ ਹੜ੍ਹਾਂ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ। ਇਸ ਵਿਚਾਲੇ ਲਾਪਤਾ ਲੋਕਾਂ ਦੀ ਤਲਾਸ਼ ਦਾ ਅਭਿਆਨ ਜਾਰੀ ਹੈ। ਰੇਸਕਿਊ ਏਜੰਸੀਆਂ ਦੇ ਮੁਤਾਬਕ, ਅਜੇ ਤੱਕ 939 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਅਤੇ 4000 ਦੇ ਕਰੀਬ ਲੋਕ ਲਾਪਤਾ ਹਨ। ਹਾਲ ਹੀ ‘ਚ ਮੰਗਲਵਾਰ ਨੂੰ ਨੁਵਾਕੋਟ ਜ਼ਿਲ੍ਹੇ ‘ਚ ਰੇਸਕਿਊ ਦੌਰਾਨ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ।
ਇੱਕ ਰਿਪੋਰਟ ਮੁਤਾਬਕ, ਨੁਵਾਕੋਟ ਜ਼ਿਲ੍ਹੇ ਦੇ ਭੋਟੇ ਕੋਸ਼ੀ ਹੜ੍ਹ ਪ੍ਰਭਾਵਿਤ ਖੇਤਰ ਦੇ ਅੰਦਰ ਆਉਣ ਵਾਲੇ ਬਿਦੁਰ ਨਗਰ ਪਾਲਿਕਾ-10 ਵਿੱਚ ਇੱਕ ਹੀ ਘਰ ਵਿੱਚੋਂ ਮਲਬੇ ਦੇ ਢੇਰ ਹੇਠ 24 ਲਾਸ਼ਾਂ ਬਰਾਮਦ ਹੋਈਆਂ। ਨੁਵਾਕੋਟ ਦੇ ਐਸਪੀ ਬਿਪਿਨ ਰੇਗਮੀ ਨੇ ਦੱਸਿਆ ਕਿ ਬਰਾਮਦ ਹੋਈਆਂ ਲਾਸ਼ਾਂ ਵਿੱਚ 13 ਔਰਤਾਂ, 11 ਪੁਰਸ਼ ਅਤੇ 1 ਬੱਚਾ ਸ਼ਾਮਲ ਹੈ। ਹਾਲਾਂਕਿ, ਅਜੇ ਲਾਸ਼ਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਇਨ੍ਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।ਇਨ੍ਹਾਂ ਹੜ੍ਹਾਂ ਦੀ ਤਬਾਹੀ ਵਿਚਾਲੇ ਤ੍ਰਿਸ਼ੂਲੀ 3ਏ ਹਾਈਡ੍ਰੋਪਾਵਰ ਪ੍ਰੋਜੈਕਟ ‘ਚ 40 ਤੋਂ 42 ਇੰਜੀਨੀਅਰ ਫਸੇ ਹੋਏ ਹਨ। ਇਸ ਪ੍ਰੋਜੈਕਟ ਵਿੱਚ ਛੇਵੇਂ ਦਿਨ ਵੀ ਬਚਾਅ ਕਾਰਜ ਸ਼ੁਰੂ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਆਫ਼ਤ ਆਈ ਤਾਂ ਲਗਭਗ 40 ਤੋਂ 42 ਇੰਜੀਨੀਅਰ ਪ੍ਰੋਜੈਕਟ ‘ਤੇ ਕੰਮ ਕਰ ਰਹੇ ਸਨ ਅਤੇ ਉਹ ਇਸ ਦੌਰਾਨ ਉੱਥੇ ਹੀ ਫਸ ਗਏ।
ਨੇਪਾਲ ਫਲੈਸ਼ ਫਲੱਡ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ ਮਹਾਂਮਾਰੀ ਦਾ ਖਤਰਾ ਵੱਧ ਗਿਆ ਹੈ। ਇਸ ਆਫ਼ਤ ਦੇ 7 ਦਿਨਾਂ ਬਾਅਦ ਇੱਕਠੇ ਹੋਏ ਮਲਬੇ ਨਾਲ ਹੁਣ ਉੱਥੇ ਬੁਰੀ ਤਰ੍ਹਾ ਬਦਬੂ ਫੈਲ ਰਹੀ ਹੈ ਅਤੇ ਸੜ੍ਹਨ ਪੈਦਾ ਹੋ ਰਹੀ ਹੈ। ਮਲਬੇ ਹੇਠ ਦੱਬੀਆਂ ਲੋਕਾਂ ਅਤੇ ਜਾਨਵਰਾਂ ਦੀਆਂ ਲਾਸ਼ਾ, ਜਿਨ੍ਹਾਂ ਨੂੰ ਅਜੇ ਤੱਕ ਨਹੀਂ ਲੱਭਿਆ ਗਿਆ, ਉਹ ਸੜ੍ਹਨਾ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਬਦਬੂ ਵੱਧਣ ਲੱਗ ਗਈ ਹੈ। ਇਸ ਤਰ੍ਹਾਂ ਇਨ੍ਹਾਂ ਪ੍ਰਭਾਵਿਤ ਇਲਾਕਿਆਂ ‘ਰੈਸਕਿਊ ਦੇ ਨਾਲ ਮਹਾਂਮਾਰੀ ਫੈਲਣ ਤੋਂ ਰੋਕਣ ਦੀ ਚੁਣੋਤੀ ਵੀ ਵੱਧ ਗਈ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.