PunjabTop News

3 ਸਤੰਬਰ ਨੂੰ ਬੰਦ ਰਹਿਣਗੀਆਂ ਪੰਜਾਬ ‘ਚ ਸਕੂਲ ਬੱਸਾਂ ਤੇ ਵੈਨਾਂ, ਪ੍ਰਾਈਵੇਟ ਸਕੂਲਾਂ-ਕਾਲਜਾਂ ਦੇ ਬੱਸ ਆਪਰੇਟਰਾਂ ਵੱਲੋਂ ‘ਮਹਾਂਪੰਚਾਇਤ’ ਦਾ ਐਲਾਨ

ਪੰਜਾਬ ਭਰ ਦੇ ਪ੍ਰਾਈਵੇਟ ਸਕੂਲ ਅਤੇ ਕਾਲਜਾਂ ਦੇ ਬੱਸ ਆਪਰੇਟਰਾਂ ਵੱਲੋਂ ਤਿੰਨ ਸਤੰਬਰ 2026 ਨੂੰ ਬਠਿੰਡਾ ਵਿਖੇ ਹੋਵੇਗੀ ਸੂਬਾ ਪੱਧਰੀ ਮਹਾਂਪੰਚਾਇਤ ਇਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਰਾਈਵਰ, ਕੰਡਕਟਰ ਅਤੇ ਬੱਸ ਮਾਲਕ ਸ਼ਾਮਿਲ ਹੋਣਗੇ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਕੂਲ ਅਤੇ ਕਾਲਜ ਪ੍ਰਾਈਵੇਟ ਬੱਸ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾ ਨੇ ਦੱਸਿਆ ਕਿ ਸਾਡੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਸਤੰਬਰ ਨੂੰ ਬਠਿੰਡਾ ਦੀ ਅਨਾਜ ਮੰਡੀ ਵਿੱਚ ਇੱਕ ਮਹਾਂ-ਪੰਚਾਇਤ ਰੈਲੀ ਰੱਖੀ ਗਈ ਹੈ, ਜਿਸ ਵਿੱਚ ਪੰਜਾਬ ਭਰ ਦੇ ਸਾਰੇ ਡਰਾਈਵਰ ਕੰਡਕਟਰ ਅਤੇ ਬਸ ਮਾਲਕ ਸ਼ਾਮਿਲ ਹੋਣਗੇ।

ਕਿਹਾ ਕਿ ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਵੱਲੋਂ ਸਾਨੂੰ ਸਾਡੀਆਂ ਮੰਗਾਂ ਪ੍ਰਤੀ ਅੱਖੋ ਪਰੋਖੇ ਕੀਤਾ ਗਿਆ ਹੈ, ਕੋਈ ਵੀ ਟਰਾਂਸਪੋਰਟ ਅਧਿਕਾਰੀ ਅਤੇ ਨਾ ਹੀ ਕੋਈ ਮੰਤਰੀ ਸਾਨੂੰ ਸਮਾਂ ਤੱਕ ਨਹੀਂ ਦੇ ਰਿਹਾ, ਜਦਕਿ ਸਾਡੇ ਨਾਲ ਲੱਖਾਂ ਪਰਿਵਾਰ ਜੁੜੇ ਹੋਏ ਹਨ ਕਿਉਂਕਿ ਅਸੀਂ ਉਹਨਾਂ ਬੱਚਿਆਂ ਨੂੰ ਸਕੂਲਾਂ ਤੱਕ ਪਹੁੰਚਾਉਂਦੇ ਹਾਂ, ਜਿਨ੍ਹਾਂ ਬੱਚਿਆਂ ਦੇ ਮਾਪੇ ਸਾਡੇ ‘ਤੇ ਭਰੋਸਾ ਕਰਦੇ ਹਨ। ਸਾਡੇ ਨਾਲ ਹਜ਼ਾਰਾਂ ਡਰਾਈਵਰ-ਕੰਡਕਟਰ ਜੁੜੇ ਹੋਏ ਹਨ ਅਤੇ ਸਾਨੂੰ ਹੀ ਸਰਕਾਰਾਂ ਵੱਲੋਂ ਪਾਸੇ ਕੀਤਾ ਹੋਇਆ ਹੈ, ਟਰਾਂਸਪੋਰਟ ਪਾਲਸੀ, ਜੋ ਵੱਡੀਆਂ ਬੱਸਾਂ ਲਈ ਹੈ ਉਹੀ ਪਾਲਿਸੀ ਸਾਡੇ ਲਈ ਹੈ ਪਰ ਸਾਡੀਆਂ ਬੱਸਾਂ 50 ਕਿਲੋਮੀਟਰ ਚਲਦੀਆਂ ਹਨ ਅਤੇ ਦੂਸਰੀਆਂ ਬੱਸਾਂ 500-500 ਕਿਲੋਮੀਟਰ ਸੜਕਾਂ ‘ਤੇ ਚਲਦੀਆਂ ਹਨ।ਆਗੂਆਂ ਨੇ ਕਿਹਾ ਕਿ ਸਾਡੇ ਲਈ ਅਲੱਗ ਪਾਲਸੀ ਬਣਾਉਣੀ ਚਾਹੀਦੀ ਹੈ ਕਿਉਂਕਿ ਅਸੀਂ ਛੋਟੇ ਲੈਵਲ ਦੇ ਛੋਟੇ ਟਰਾਂਸਪੋਰਟਰ ਹਾਂ, ਕਿਉਂਕਿ ਸਾਡੀ ਪਬਲਿਕ ਡੀਲਿੰਗ ਨਹੀਂ ਬੱਚਿਆਂ ਨਾਲ ਸੰਪਰਕ ਹੈ। ਜੇ ਸਰਕਾਰ ਨੇ ਸਾਡੀਆਂ ਮੰਗਾਂ, ਜਿਸ ਵਿੱਚ ਟਰਾਂਸਪੋਰਟ ਪਾਲਸੀ ਨੂੰ ਬਦਲਣਾ, ਸੜਕਾਂ ਤੇ ਆਰਟੀਓ ਰਾਹੀਂ ਪਰੇਸ਼ਾਨ ਕਰਨਾ, ਭਾਰੀ ਟੈਕਸ ਨੂੰ ਘੱਟ ਕਰਨਾ, 15 ਸਾਲ ਤੋਂ ਵਧਾ ਕੇ 25 ਸਾਲ ਤੱਕ ਦੀ ਲਾਈਫ ਕਰਨਾ, ਟੈਕਸ ਵਿੱਚ ਛੂਟ ਦੇਣਾ ਆਦਿ ਮੰਗਾਂ ਸ਼ਾਮਿਲ ਹਨ ਅਗਰ ਇਹ ਮੰਗਾਂ ਸਾਡੀਆਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਜਿਲ੍ਹਾ ਲੈਵਲ ਤੋਂ ਸ਼ੁਰੂ ਹੋ ਜਾਣਗੇ, ਜਿਸ ਦਿਨ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਗੱਲਬਾਤ ਕਰਕੇ ਇਹਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button