ਸਮੁੰਦਰ ਵਿਚ ਕਰੈਸ਼ ਹੋਇਆ Airplane

ਦੁਨੀਆਂ ਦੇ ਕੋਨੇ ਕੋਨੇ ਵਿਚ ਅਕਸਰ ਕਰਾਮਾਤਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਇਕ ਮਾਮਲਾ ਬਹਾਮਾਜ਼ ਵਿਖੇ ਸਾਹਮਣੇ ਆਇਆ ਜਿਥੇ ਸਮੁੰਦਰ ਵਿਚ ਹਵਾਈ ਜਹਾਜ਼ ਕਰੈਸ਼ ਕਰਨ ਦੇ ਬਾਵਜੂਦ ਇਸ ਦੀ ਮਹਿਲਾ ਪਾਇਲਟ ਕੰਢੇ ਤੱਕ ਪੁੱਜਣ ਵਿਚ ਸਫ਼ਲ ਹੋ ਗਈ। ਹਾਦਸਾ ਅੱਖੀਂ ਦੇਖਣ ਵਾਲਿਆਂ 23 ਸਾਲ ਫੇਥ ਟੈਂਕਲੀ ਦੀ ਹਿੰਮਤ ਅਤੇ ਬਹਾਦਰੀ ਨੂੰ ਸਲਾਮ ਕੀਤਾ ਜਿਸ ਘਬਰਾਹਟ ਵਿਚ ਆਏ ਬਗੈਰ ਆਪਣੀ ਜਾਨ ਬਚਾ ਲਈ।ਮਹਿਲਾ ਪਾਇਲਟ ਨੇ ਹਿੰਮਤ ਅਤੇ ਬਹਾਦਰੀ ਨਾਲ ਬਚਾਈ ਜਾਨ ਫੇਥ ਟੈਂਕਲੀ ਨੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਕਿ ਉਸ ਦੀ ਜਾਨ ਬਚ ਗਈ ਪਰ ਉਹ ਖੁਦ ਨਾ ਸਮਝ ਸਕੀ ਕਿ ਆਖਰਕਾਰ ਹਵਾਈ ਜਹਾਜ਼ ਏਅਰਪੋਰਟ ਤੱਕ ਕਿਉਂ ਨਾ ਪੁੱਜ ਸਕਿਆ ਜੋ ਕੁਝ ਕਿਲੋਮੀਟਰ ਦੀ ਦੂਰੀ ’ਤੇ ਹੈ। ਟੈਂਕਲੀ ਨੇ ਏਅਰ ਟ੍ਰੈਫ਼ਿਕ ਕੰਟਰੋਲਰ ਦਾ ਧੰਨਵਾਦ ਵੀ ਕੀਤਾ ਹੈ ਜਿਸ ਵੱਲੋਂ ਮੌਕੇ ’ਤੇ ਵੱਡਮੁੱਲੇ ਸੁਝਾਅ ਦਿਤੇ ਗਏ ਅਤੇ ਜਹਾਜ਼ ਸਮੁੰਦਰ ਵਿਚ ਕਰੈਸ਼ ਹੋਣ ਕਰ ਕੇ ਉਸ ਦੀ ਜਾਨ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਟੈਂਕਲੀ ਆਪਣੇ ਮਾਪਿਆਂ ਨੂੰ ਲੈਣ ਬੋਕਾ ਰੈਟਨ ਹਵਾਈ ਅੱਡੇ ਵੱਲ ਜਾ ਰਹੀ ਸੀ ਜਦੋਂ ਹਾਦਸਾ ਵਾਪਰਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




