ਠੱਗੀ ਦੀ ਰਕਮ ਨੂੰ ਬੈਂਕ ਖਾਤੇ ’ਚ ਸਫਲਤਾਪੂਰਵਕ ਫਰੀਜ਼ ਜਾਂ ਹੋਲਡ ਕਰ ਲਿਆ ਗਿਆ ਹੈ ਤਾਂ ਉਸ ਨੂੰ ਵਾਪਸ ਲੈਣ ਲਈ ਹੁਣ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਗ੍ਰਹਿ ਮੰਤਰਾਲੇ ਤਹਿਤ ਕੰਮ ਕਰਨ ਵਾਲੇ ਇੰਡੀਅਨ ਸਾਈਬਰਕ੍ਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਨੇ ਇਸ ਦੇ ਲਈ ਮਨੀ ਰੀਸਟੋਰੇਸ਼ਨ ਮਾਡਿਊਲ (ਐੱਮਆਰਐੱਮ) ਸ਼ੁਰੂ ਕੀਤਾ ਹੈ। ਕਾਨੂੰਨੀ ਪ੍ਰਕਿਰਿਆ, ਪੁਲਿਸ ਦੀ ਜਾਂਚ ਤੇ ਸਬੰਧਤ ਬੈਂਕ ਦੀ ਕਾਰਵਾਈ ਦੇ ਆਧਾਰ ’ਤੇ ਰਕਮ ਵਾਪਸ ਹਾਸਲ ਕੀਤੀ ਜਾ ਸਕੇਗੀ।
ਆਈ4ਸੀ ਮੁਤਾਬਕ ਸਾਈਬਰ ਠੱਗੀ ਦਾ ਸ਼ਿਕਾਰ ਵਿਅਕਤੀ ਪਹਿਲਾਂ 1930 ਹੈਲਪਲਾਈਨ ਜਾਂ ਨੈਸ਼ਨਲ ਸਾਈਬਰਕ੍ਰਾਈਮ ਰਿਪੋਰਟਿੰਗ ਪੋਰਟਲ (ਐੱਨਸੀਆਰਪੀ) ’ਤੇ ਸ਼ਿਕਾਇਤ ਦਰਜ ਕਰਵਾਏ। ਸ਼ਿਕਾਇਤ ਤੋਂ ਬਾਅਦ ਜੇਕਰ ਰਕਮ ਨੂੰ ਹੋਲਡ ਕੀਤਾ ਗਿਆ ਹੈ ਤਾਂ ਪੀੜਤ ਬਹਾਲੀ ਲਈ ਪਾਤਰ ਹੈ ਤਾਂ ਉਸ ਨੂੰ ਐੱਮਆਰਐੱਮ ’ਤੇ ਰੀਸਟੋਰੇਸ਼ਨ ਰਿਕੁਐਸਟ ਜਮ੍ਹਾ ਕਰਨ ਦਾ ਬਦਲ ਮਿਲੇਗਾ।
ਪੀੜਤ ਨੂੰ ਐੱਮਆਰਐੱਮ ’ਤੇ ਲਾਗ-ਇਨ ਕਰ ਕੇ ‘ਰੇਜ਼ ਰਿਫੰਡ ਰਿਕੁਐਸਟ’ ਬਦਲ ਚੁਣਨਾ ਪਵੇਗਾ। ਇਸ ਤੋਂ ਬਾਅਦ ਸਾਈਬਰ ਅਪਰਾਧ ਦੀ ਸ਼ਿਕਾਇਤ ਦੇ ਸਮੇਂ ਮਿਲਿਆ 14 ਨੰਬਰਾਂ ਦਾ ਐੱਨਸੀਆਰਪੀ ਐਕਨਾਲਜਮੈਂਟ ਨੰਬਰ ਪਾ ਕੇ ਓਟੀਪੀ ਤੋਂ ਤਸਦੀਕ ਕਰਨੀ ਪਵੇਗੀ। ਪੋਰਟਲ ’ਤੇ ਸ਼ਿਕਾਇਤ ਤੇ ਬਹਾਲੀ ਲਈ ਉਪਲਬਧ ਰਕਮ ਦੀ ਜਾਣਕਾਰੀ ਦਿਖਾਈ ਦੇਵੇਗੀ।
ਇਸ ਤੋਂ ਬਾਅਦ ਪੀੜਤ ਨੂੰ ਰਿਫੰਡ ਅਕਾਊਂਟ ਡਿਟੇਲਜ਼ ਟੈਬ ’ਚ ਉਸ ਬੈਂਕ ਖਾਤੇ ਦੀ ਜਾਣਕਾਰੀ ਦੇਣੀ ਪਵੇਗੀ ਜਿਸ ਵਿਚ ਬਹਾਲ ਕੀਤੀ ਜਾਣ ਵਾਲੀ ਰਕਮ ਜਮ੍ਹਾ ਕੀਤੀ ਜਾਣੀ ਹੈ। ਪੋਰਟਲ ’ਤੇ ਮੰਗੇ ਜਾਣ ਵਾਲੇ ਦਸਤਾਵੇਜ਼, ਜਿਵੇਂ ਪੈਨ ਕਾਰਡ ਤੇ ਹੋਰ ਜ਼ਰੂਰੀ ਜਾਣਕਾਰੀ ਵੀ ਦੇਣੀ ਪਵੇਗੀ। ਜੇਕਰ ਮਾਮਲੇ ’ਚ ਕੋਰਟ ਦਾ ਆਦੇਸ਼ ਹੋਵੇ ਤਾਂ ਉਸ ਨੂੰ ਵੀ ਸਿਲੈਕਟ ਕੋਰਟ ਆਰਡਰ ਬਦਲ ਜ਼ਰੀਏ ਅਪਲੋਡ ਕੀਤਾ ਜਾ ਸਕਦਾ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.