PunjabTop News

ਸੜਕ ਹਾਦਸੇ ਵਿਚ ਆਈਟੀਬੀਪੀ ਦੇ ਡੀਆਈਜੀ ਪਰਮਿੰਦਰ ਸਿੰਘ ਦੀ ਮੌਤ

 ਸ੍ਰੀ ਅਨੰਦਪੁਰ ਸਾਹਿਬ ਦੇ ਮੁਹੱਲਾ ਨਵੀਂ ਆਬਾਦੀ ਨਾਲ ਸੰਬੰਧਿਤ ਭਾਰਤ ਤਿੱਬਤ ਸੀਮਾ ਪੁਲਿਸ ਦੇ ਡੀਆਈਜੀ ਪਰਮਿੰਦਰ ਸਿੰਘ (54) ਅਤੇ ਉਸ ਦੇ ਡਰਾਈਵਰ ਰਵੀ ਸ਼ੰਕਰ ਦੀ ਸਹਾਰਨਪੁਰ ਲਾਗੇ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਆਈਟੀਬੀਪੀ ਦੇ ਡੀਆਈਜੀ ਪਰਮਿੰਦਰ ਸਿੰਘ ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਖੇ ਤਾਇਨਾਤ ਸਨ ਅਤੇ ਆਪਣੀ ਪਤਨੀ ਅਤੇ ਦੋ ਪੁੱਤਰਾਂ ਨਾਲ ਅੰਬਾਲਾ ਵਿਖੇ ਰਹਿੰਦੇ ਸਨ। ਉਹ ਮਸੂਰੀ ਤੋਂ ਆਪਣੀ ਸਿਖਲਾਈ ਪੂਰੀ ਕਰਕੇ ਆਪਣੀ ਕਾਰ ਵਿਚ ਸਵਾਰ ਹੋ ਕੇ ਅੰਬਾਲਾ ਵੱਲ ਨੂੰ ਆ ਰਹੇ ਸਨ। ਇਸ ਕਾਰ ਵਿਚ ਉਨਾਂ ਦੇ ਡਰਾਈਵਰ ਤੋਂ ਇਲਾਵਾ ਇਕ ਗਨਰ ਜੈ ਰਾਮ ਵੀ ਮੌਜੂਦ ਸੀ। ਸਵੇਰ ਸਮੇਂ ਉਨ੍ਹਾਂ ਦੀ ਕਾਰ ਦੇਹਰਾਦੂਨ ਪੰਚਕੂਲਾ ਰਾਸ਼ਟਰੀ ਮਾਰਗ ‘ਤੇ ਪੈਂਦੇ ਸਰਸਾਵਾਂ ਕੋਲ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਦੂਜੇ ਪਾਸੇ” ਲੇਨ “ ਵਿਚ ਚਲੀ ਗਈ, ਜਿਸ ਤੋਂ ਬਾਅਦ ਇਹ ਕਾਰ ਸਾਹਮਣੇ ਤੋਂ ਆ ਰਹੀ ਸਵਿਫਟ ਕਾਰ ਵਿਚ ਵੱਜੀ।  ਟੱਕਰ ਇਨੀ ਜ਼ਬਰਦਸਤ ਸੀ ਕਿ ਡੀਆਈਜੀ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਡਰਾਈਵਰ ਦੀ ਮੌਤ ਹੋ ਗਈ ਜਦੋਂ ਕਿ ਗਨਰ ਜੈ ਰਾਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੂਜੇ ਪਾਸੇ ਸਵਿਫਟ ਕਾਰ ਵਿਚ ਸਵਾਰ ਤਿੰਨ ਲੋਕ ਗੰਭੀਰ ਜਖਮੀ ਹੋ ਗਏ ਹਨ ਜਿਨ੍ਹਾਂ ਵਿਚ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡੀਆਈਜੀ ਪਰਮਿੰਦਰ ਸਿੰਘ ਦਾ ਪਿੰਡ ਚਨੌਲੀ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਨਾਲ ਸੰਬੰਧਿਤ ਹੈ। ਇਨ੍ਹਾਂ ਦੇ ਪਿਤਾ  ਮਰਹੂਮ ਕੈਪਟਨ ਮਨਜੀਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣਾ ਪੱਕਾ ਰਹਿਣ ਬਸੇਰਾ ਬਣਾ ਲਿਆ ਸੀ। ਇਨ੍ਹਾਂ ਦਾ ਇਕ ਭਰਾ ਜਸਵਿੰਦਰ ਸਿੰਘ ਸੀਮਾ ਸੁਰੱਖਿਆ ਬਲ “ਬੀਐਸਐਫ” ਵਿਚ ਕਮਾਡੈਂਟ ਦੇ ਤੌਰ ‘ਤੇ ਸਿੱਲੀਗੁੜੀ  ਵਿਖੇ ਤਾਇਨਾਤ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button