PunjabTop News

ਡੌਂਕੀ ਲਾ ਕੇ ਜਾਣ ਵਾਲੇ ਸਾਵਧਾਨ

ਭੋਲੇ ਭਾਲੇ ਲੋਕਾਂ ਨੂੰ ਲੱਖਾਂ ਰੁਪਏ ਲੈ ਕੇ ਦੋ ਨੰਬਰ ਵਿਚ ਵਿਦੇਸ਼ਾਂ ਵਿੱਚ ਪਹੁੰਚਾਉਣ ਵਾਲੇ ਟਰੈਵਲ ਏਜੰਟ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਫੜੇ ਜਾਣ ਤੇ ਉਹਨਾਂ ਦਾ ਕੀ ਹਸ਼ਰ ਹੋਵੇਗਾ। ਉਹਨਾਂ ਨੂੰ ਤਾਂ ਆਪਣੇ ਲੱਖਾਂ ਰੁਪਏ ਨਾਲ ਮਤਲਬ ਹੁੰਦਾ ਹੈ। ਅਜਿਹੇ ਏਜੈਂਟਾਂ ਦੇ ਖਿਲਾਫ ਕਈ ਵਾਰ ਸਰਕਾਰ ਵੱਲੋਂ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਪਰ ਅਜਿਹੇ ਏਜੰਟ ਆਪਣੀਆਂ ਜੇਬਾਂ ਭਰਨ ਲਈ ਕਿਸੇ ਦੀ ਵੀ ਜ਼ਿੰਦਗੀ ਦਾਅ ਤੇ ਲਗਾ ਸਕਦੇ ਹਨ।
ਇੱਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸਿੱਖ ਨੌਜਵਾਨ ਜੋ ਕਿ ਬੁਰੀ ਹਾਲਤ ਵਿੱਚ ਜ਼ਖਮੀ ਹੈ ਆਪਣੀ ਆਪਬੀਤੀ ਸੁਣਾ ਰਿਹਾ ਹੈ ਅਤੇ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਕੋਈ ਵੀ ਡੋਂਕੀ ਰਾਹੀਂ ਮੈਕਸਕੋ ਵੱਲ ਨਾ ਆਵੇ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਉਕਤ ਨੌਜਵਾਨ ਦੱਸ ਰਿਹਾ ਹੈ ਕਿ ਉਸਨੇ ਲੱਖਾਂ ਰੁਪਏ ਦੇ ਕੇ ਇਕ ਏਜੰਟ ਦੇ ਜਰੀਏ ਦੋ ਨੰਬਰ ਵਿੱਚ ਮੈਕਸਕੋ ਰਾਹੀਂ ਅੱਗੇ ਵਿਦੇਸ਼ ਜਾਣਾ ਸੀ ਪਰ ਉਹ ਮੈਕਸਕੋ ਦੇ ਜੰਗਲਾਂ ਵਿੱਚ ਹੀ ਫੜਿਆ ਗਿਆ
ਉਸ ਨਾਲ ਕੁਝ ਗੁੰਡਾ ਟਾਈਪ ਲੋਕਾਂ ਨੇ ਇੰਨੀ ਮਾਰਕੁਟ ਕੀਤੀ ਕਿ ਹੁਣ ਉਹ ਚੱਲ ਫਿਰ ਵੀ ਨਹੀਂ ਸਕਦਾ। ਉਹ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਤਾਂ ਇਸ ਤਰਾਂ ਫਸ ਚੁੱਕਿਆ ਹੈ ਪਰ ਹੋਰ ਵੀ ਕੋਈ ਪੰਜਾਬੀ ਭਰਾ ਅਜਿਹੇ ਰਸਤਿਆਂ ਦੀ ਵਰਤੋਂ ਨਾ ਕਰੇ ਅਤੇ ਨਾ ਹੀ ਠੱਗ ਟਰੈਵਲ ਏਜੰਟਾਂ ਦੇ ਹੱਥੇ ਚੜੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button