InternationalTop News

ਡੋਨਾਲਡ ਟਰੰਪ ਦੀ ਭਰੋਸੇਮੰਦ ਕੈਰੋਲਿਨ ਲੇਵਿਟ ਨੇ ਛੱਡੀ ਨੌਕਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਭ ਤੋਂ ਭਰੋਸੇਮੰਦ ਸਹਿਯੋਗੀਆਂ ਵਿਚ ਗਿਣੀ ਜਾਣ ਵਾਲੀ ਵਾਈਟ ਹਾਊਸ ਪੈ੍ਰਸ ਸਕੱਤਰ ਕੈਰੋਲਿਨ ਲੇਵਿਟ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਇਸ ਮਹੀਨੇ ਦੇ ਆਖਰ ਵਿਚ ਵਾਈਟ ਹਾਊੁਸ ਛੱਡ ਦੇਵੇਗੀ। ਟਰੰਪ ਨੇ ਸੋਸ਼ਲ ਮੀਡੀਆ ’ਤੇ ਇਸਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਲੇਵਿਟ ਹੁਣ ਆਪਣੇ ਪਰਿਵਾਰ ਅਤੇ ਦੋ ਛੋਟੇ ਬੱਚਿਆਂ ਨੂੰ ਜ਼ਿਆਦਾ ਸਮਾਂ ਦੇਣਾ ਚਾਹੁੰਦੀ ਹੈ। ਹਾਲਾਂਕਿ, ਉਹ ਟਰੰਪ ਦੀ ਬਾਹਰੀ ਸਲਾਹਕਾਰ ਬਣੀ ਰਹੇਗੀ ਅਤੇ ਰਿਪਬਲਿਕਨ ਪਾਰਟੀ ਦੇ ਲਈ ਕੰਮ ਕਰਦੀ ਰਹੇਗੀ। ਪੱਤਰਕਾਰਾਂ ’ਤੇ ਤਨਜ਼ ਕੱਸਣ ਲਈ ਮਸ਼ਹੂਰ ਮੰਨੀ ਜਾਂਦੀ ਹੈ ਕੈਰੋਲਿਨ ਲੇਵਿਟ ਦਾ ਕਹਿਣਾ ਹੈ ਕਿ ਮੈਨੂੰ ਮਹਿਸੂਸ ਹੋਇਆ ਹੈ ਕਿ ਮੈਂ ਆਪਣੇ ਦੋਵੇਂ ਛੋਟੇ ਬੱਚਿਆਂ ਨੂੰ ਸਮਾਂ ਦੇਵਾਂ। ਉਨ੍ਹਾਂ ਦੱਸਿਆ ਕਿ ਮੈਂ ਇਹ ਫੈਸਲਾ ਬਹੁਤ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਹੈ। ਲੇਵਿਟ ਨੇ ਦੱਸਿਆ ਕਿ ਮੈਂ ਵਾਈਟ ਹਾਊਸ ਛੱਡ ਕੇ ਆਪਣੇ ਜੀਵਨ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਹੈ।  ਲੇਵਿਟ 27 ਸਾਲ ਦੀ ਉਮਰ ਵਿਚ ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਘੱਟ ਉਮਰ ਦੀ ਵਾਈਟ ਹਾਊਸ ਪ੍ਰੈਸ ਸਕੱਤਰ ਬਣੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button