InternationalTop News

 ਟਰੰਪ ਨੂੰ ਟਰੱਕ ’ਚ ਕਰਨਾ ਪਿਆ ਸਫ਼ਰ, ਪੈਦਾ ਹੋਇਆ ਜਾਨ ਦਾ ਖੌਅ

ਅਮਰੀਕਾ ਦਾ ਰਾਸ਼ਟਰਪਤੀ ਵੀ ਦੁਸ਼ਮਣ ਦੀ ਚਾਲ ਵਿਚ ਘਿਰ ਸਕਦਾ ਹੈ ਅਤੇ ਜਾਨ ਬਚਾਉਣ ਲਈ ਕੇਟਰਿੰਗ ਦਾ ਸਮਾਨ ਲੱਦਣ ਵਾਲੇ ਟਰੱਕ ਦਾ ਸਹਾਰਾ ਲੈਣਾ ਪੈ ਸਕਦਾ ਹੈ। ਜੀ ਹਾਂ, ਡੌਨਲਡ ਟਰੰਪ ਨਾਲ ਵਾਪਰੇ ਹੈਰਾਨਕੁੰਨ ਘਟਨਾਕ੍ਰਮ ਦਾ ਖੁਲਾਸਾ ਹੋਇਆ ਹੈ ਜਦੋਂ ਉਨ੍ਹਾਂ ਨੂੰ ਮਨੁੱਖੀ ਤਸਕਰਾਂ ਦੀ ਤਰਜ਼ ’ਤੇ ਇਕ ਟਰੱਕ ਵਿਚ ਲੱਦ ਕੇ ਪੁਰਾਣੇ ਏਅਰ ਫ਼ੋਰਸ ਵੰਨ ਤੱਕ ਪਹੁੰਚਾਇਆ ਗਿਆ। ਘਟਨਾ 8 ਜੁਲਾਈ ਦੀ ਹੈ ਜਦੋਂ ਟਰੰਪ ਨਾਟੋ ਸੰਮੇਲਨ ਵਿਚ ਸ਼ਾਮਲ ਹੋਣ ਤੁਰਕੀ ਪੁੱਜੇ ਅਤੇ ਕਤਰ ਤੋਂ ਤੋਹਫ਼ੇ ਵਿਚ ਮਿਲੇ ਜਹਾਜ਼ ਦੀ ਵਰਤੋਂ ਕੀਤੀ। ਸੰਮੇਲ ਨ ਖ਼ਤਮ ਹੋਇਆ ਤਾਂ ਸੀਕਰੇਟ ਸਰਵਿਸ ਵਾਲਿਆਂ ਨੂੰ ਵੱਡੇ ਖ਼ਤਰੇ ਦੀ ਸੂਹ ਮਿਲੀ ਪਰ ਕਤਰ ਵਾਲਾ ਜਹਾਜ਼ ਅਜਿਹੇ ਖ਼ਤਰਿਆਂ ਨਾਲ ਨਜਿੱਠਣ ਦੇ ਸਮਰੱਥ ਨਹੀਂ।ਸੀਕਰੇਟ ਸਰਵਿਸ ਨੇ ਐਨ ਮੌਕੇ ’ਤੇ ਬਦਲਿਆ ਜਹਾਜ਼ਲੋਕਾਂ ਦੀਆਂ ਨਜ਼ਰਾਂ ਨੂੰ ਧੋਖਾ ਦੇਣ ਖਾਤਰ ਡੌਨਲਡ ਟਰੰਪ ਪਹਿਲਾਂ ਨਵੇਂ ਜਹਾਜ਼ ਵਿਚ ਚੜ੍ਹੇ ਪਰ ਖਾਸ ਲਾਂਘੇ ਰਾਹੀਂ ਬਿਲਕੁਲ ਹੇਠਾਂ ਮੌਜੂਦ ਕੇਟਰਿੰਗ ਟਰੱਕ ਵਿਚ ਗਏ ਅਤੇ ਬਾਅਦ ਵਿਚ ਇਹ ਟਰੱਕ ਪੁਰਾਣੇ ਏਅਰਫ਼ੋਰਸ ਵੰਨ ਦੇ ਹੇਠਾਂ ਜਾ ਕੇ ਰੁਕ ਗਿਆ ਜਿਥੋਂ ਟਰੰਪ ਆਪਣੇ ਜਹਾਜ਼ ਵਿਚ ਸਵਾਰ ਹੋਏ ਯੂ.ਕੇ. ਤੱਕ ਦਾ ਸਫ਼ਰ ਆਰੰਭ ਹੋਇਆ। ਵਿਉਂਤਬੰਦੀ ਐਨੇ ਸ਼ਾਤਰ ਤਰੀਕੇ ਨਾਲ ਕੀਤਾ ਗਈ ਕਿ ਰਾਸ਼ਟਰਪਤੀ ਦੇ ਨਵੇਂ ਜਹਾਜ਼ ਵਿਚ ਮੌਜੂਦ ਪੱਤਰਕਾਰਾਂ ਨੂੰ ਵੀ ਪਤਾ ਨਾ ਲੱਗਾ ਕਿ ਟਰੰਪ ਇਸ ਜਹਾਜ਼ ਵਿਚ ਨਹੀਂ। ਇਥੋਂ ਤੱਕ ਕਿ ਵਾਈਟ ਹਾਊਸ ਦੇ ਕਈ ਸੀਨੀਅਰ ਅਫ਼ਸਰ ਵੀ ਇਸ ਯੋਜਨਾਬੰਦੀ ਤੋਂ ਅਣਜਾਣ ਸਨ। ਵਾਸ਼ਿੰਗਟਨ ਪੋਸਟ ਅਤੇ ਹੋਰ ਕਈ ਮੀਡੀਆ ਅਦਾਰਿਆਂ ਦੀ ਰਿਪੋਰਟ ਵਿਚ ਇਹ ਘਟਨਾਕ੍ਰਮ ਬਿਆਨ ਕੀਤਾ ਗਿਆ ਹੈ। ਨਵੇਂ ਜਹਾਜ਼ ਦੀ ਫਲਾਈਟ ਦੌਰਾਨ ਪੱਤਰਕਾਰਾਂ ਨੂੰ ਵਿੰਡੋ ਸ਼ੇਡ ਡਾਊਨ ਕਰਨ ਵਾਸਤੇ ਆਖਿਆ ਗਿਆ ਅਤੇ ਅਜਿਹੀ ਸਾਵਧਾਨੀ ਉਸ ਵੇਲੇ ਵਰਤੀ ਜਾਂਦੀ ਹੈ ਜਦੋਂ ਹਵਾਈ ਜਹਾਜ਼ ਕਿਸੇ ਖ਼ਤਰਨਾਕ ਇਲਾਕੇ ਵਿਚੋਂ ਲੰਘ ਰਿਹਾ। ਹੈਰਾਨਕੁੰਨ ਘਟਨਾਕ੍ਰਮ ਦੀ ਵੀਡੀਓ ਆਈ ਸਾਹਮਣੇਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੂੰ ਖ਼ਤਰੇ ਤੋਂ ਬਚਾਉਣ ਵਾਸਤੇ ਇਹ ਤਰੀਕਾ ਨਵਾਂ ਨਹੀਂ। ਸਾਲ 2000 ਵਿਚ ਬਿਲ ਕÇਲੰਟਨ ਪਾਕਿਸਤਾਨ ਗਏ ਤਾਂ ਉਨ੍ਹਾਂ ਨੂੰ ਅਜਿਹੇ ਸਰਕਾਰੀ ਜਹਾਜ਼ ਰਾਹੀਂ ਭੇਜਿਆ ਗਿਆ ਜਿਸ ਉਤੇ ਅਮਰੀਕਾ ਨਾਲ ਸਬੰਧਤ ਕੋਈ ਨਿਸ਼ਾਨੀ ਨਜ਼ਰ ਨਾ ਆਉਂਦੀ ਹੋਵੇ। ਇਸ ਵੇਲੇ ਡੌਨਲਡ ਟਰੰਪ ਵੱਲੋਂ ਵਰਤਿਆ ਜਾ ਰਿਹਾ ਬੋਇੰਗ 747-8 ਜਹਾਜ਼ ਕਤਰ ਦੇ ਸ਼ਾਹੀ ਪਰਵਾਰ ਤੋਂ ਤੋਹਫ਼ੇ ਵਿਚ ਮਿਲਿਆ ਅਤੇ ਇਸ ਵਿਚ ਕਾਫ਼ੀ ਸੁਧਾਰ ਵੀ ਕੀਤੇ ਗਏ ਪਰ ਏਅਰਫ਼ੋਰਸਨ ਵੰਨ ਦੇ ਬਰਾਬਰ ਨਾ ਬਣਾਇਆ ਜਾ ਸਕਿਆ। ਇਸੇ ਦੌਰਾਨ ਵਾਈਟ ਹਾਊਸ ਨੇ ਕਿਹਾ ਕਿ ਨਵੇਂ ਜਹਾਜ਼ ਵਿਚ ਸੁਰੱਖਿਆ ਦੀ ਕੋਈ ਕਮੀ ਨਹੀਂ ਪਰ ਅਮਰੀਕਾ ਦੇ ਕਈ ਦੁਸ਼ਮਣ ਟਰੰਪ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਸੁਰੱਖਿਆ ਯਕੀਨੀ ਬਣਾਉਣ ਦੇ ਵੱਖੋ ਵੱਖਰੇ ਤਰੀਕੇ ਅਖਤਿਆਰ ਕਰਨੇ ਵੀ ਲਾਜ਼ਮੀ ਹੋ ਜਾਂਦੇ ਹਨ। ਵਾਈਟ ਹਾਊਸ ਦੇ ਟਿੱਪਣੀ ਦੇ ਉਲਟ ਟਰੰਪ ਸ਼ਰ੍ਹੇਆਮ ਕਬੂਲ ਕਰ ਚੁੱਕੇ ਹਨ ਕਿ ਕਤਰ ਤੋਂ ਮਿਲੇ ਜਹਾਜ਼ ਵਿਚ ਕੁਝ ਸੁਧਾਰ ਕੀਤੇ ਜਾਣੇ ਬਾਕੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button