InternationalNews

ਸੜਕ ‘ਤੇ ਜਾਂਦੇ-ਜਾਂਦੇ ਜ਼ਮੀਨ ‘ਚ ਸਮਾ ਗਈਆਂ ਦੋ ਔਰਤਾਂ, ਦੇਖੋ ਵੀਡੀਓ

Turkey ਵਿੱਚ ਕੁੱਝ ਅਜਿਹਾ ਹੋਇਆ ਜਿਸਨ੍ਹੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਛਾਇਆ ਹੋਇਆ ਹੈ। ਤੁਰਕੀ ਦੇ ਦਿਅਰਬਕਿਰ ਵਿੱਚ ਸੜਕ ਧਸਣ ਨਾਲ ਦੋ ਔਰਤਾਂ ਹੇਠਾਂ ਜਾ ਗਿਰੀਆਂ। ਇਸ ਹਾਦਸੇ ਨੇ ਸਭ ਦੇ ਸਾਹ ਰੋਕ ਦਿੱਤੇ ਲੋਕਲ ਰਿਪੋਰਟਸ ਦੇ ਮੁਤਾਬਕ, ਡਾਕਟਰ ਸੁਜੈਨ ਕੁਦੈ ਅਤੇ ਨਰਸ ਓਜਲੇਮ ਦੇ ਨਾਲ ਇਹ ਹਾਦਸਾ ਬੁੱਧਵਾਰ ਨੂੰ ਸ਼ਾਮ 4 ਵਜੇ ਵਾਪਰਿਆ।

Read Also ਦੇਖੋ ਔਰਤਾਂ ਦੀ ਕਰਤੂਤ, ਕੱਪੜੇ ਦੀ ਦੁਕਾਨ ‘ਚ ਕਿੰਝ ਦਿੱਤਾ ਵਾਰਦਾਤ ਨੂੰ ਅੰਜ਼ਾਮ

CCTV ਵਿੱਚ ਵੇਖਿਆ ਜਾ ਸਕਦਾ ਹੈ ਕਿ ਦੋ ਔਰਤਾਂ ਸੜਕ ਉੱਤੇ ਹਸ – ਹੱਸਕੇ ਗੱਲਾਂ ਕਰਦੀਆ ਨਜ਼ਰ ਆ ਰਹੀਆਂ ਸਨ। ਉਸੇ ਸਮੇ ਸੜ੍ਹਕ ਧਸ ਗਈ ਅਤੇ ਔਰਤਾਂ ਹੇਠਾਂ ਜਾ ਡਿੱਗੀਆਂ। ਕੁੱਝ ਦੇਰ ਬਾਅਦ ਆਸ ਪਾਸ ਦੇ ਲੋਕਾਂ ਨੇ ਹੇਠਾਂ ਉਤਰ ਕੇ ਔਰਤਾਂ ਦੀ ਤਲਾਸ਼ ਕੀਤੀ ਤੇ ਉਹ ਭਾਰੀ ਮਲਬੇ ਹੇਠਾਂ ਦੱਬੀਆਂ ਹੋਈਆਂ ਸਨ। ਲੋਕਾਂ ਨੇ ਉਨ੍ਹਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ। ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ, ਇਹ ਵੀਡੀਓ ਟਰਕਿਸ਼ ਸਕਿਊਰਿਟੀ ਫੋਰਸ ਨੇ ਪੋਸਟ ਕੀਤਾ ਹੈ ਜਿਸਨੂੰ ਬਹੁਤ ਸ਼ੇਅਰ ਕੀਤਾ ਜਾ ਰਿਹਾ ਹੈ। Medimagazin ਦੇ ਮੁਤਾਬਕ ਔਰਤਾਂ ਨੂੰ ਹਸਪਤਾਲ ਲਜਾਇਆ ਗਿਆ ਅਤੇ ਮਾਮੂਲੀ ਸਟਾਂ ਦਾ ਇਲਾਜ਼ ਕਰ ਡਿਸਚਾਰਜ ਕਰ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button