PunjabTop News

ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਮੁੜ ਉੱਠੇ ਸਵਾਲ, ਵੀਹ ਸਾਲ ਪਹਿਲਾਂ ਮਰ ਚੁੱਕੇ ਅਮਲੋਹ ਦੇ ਵਿਅਕਤੀ ਖ਼ਿਲਾਫ਼ ਕੀਤਾ ਮੁਕੱਦਮਾ ਦਰਜ

ਸਰਕਾਰੀ ਰਿਜ਼ਰਵ ਖਾਲ ਤੇ ਗੈਰ ਕਾਨੂੰਨੀ ਤਰੀਕੇ ਨਾਲ ਰਸਤਾ ਬਣਾਉਣ ਅਤੇ ਖਾਲ ਵਿੱਚ ਗੰਦਾ ਪਾਣੀ ਪਾਉਣ ਦੇ ਦੋਸ਼ ਹੇਠ ਇੱਕ ਬੇਕਰੀ ਖ਼ਿਲਾਫ਼ ਅਮਲੋਹ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤੇ ਜਾਣ ਦੀ ਸੂਚਨਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਜਲ ਸਰੋਤ ਵਿਭਾਗ ਪੰਜਾਬ ਦੇ ਕਾਰਜਕਾਰੀ ਇੰਜੀਨੀਅਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਏ ਸਨ ਕਿ ਪਿੰਡ ਕਾਹਨਪੁਰ ਵਿਖੇ ਸਥਿਤ ਦਰਸ਼ਨ ਬੇਕਰੀ ਦੇ ਮਾਲਕਾਂ ਨੇ ਮੋਘਾ ਬੁਰਜੀ ਨੰਬਰ 35895 ਰਜਵਾਹਾ 1-ਆਰ ਦੇ ਉੱਤੋਂ ਆਉਣ-ਜਾਣ ਲਈ ਗੈਰ-ਕਾਨੂੰਨੀ ਢੰਗ ਨਾਲ ਰਸਤਾ ਬਣਾਇਆ ਹੋਇਆ ਹੈ ਅਤੇ ਉਕਤ ਵਿਅਕਤੀਆਂ ਵੱਲੋਂ ਖਾਲ ਵਿੱਚ ਗੰਦਾ ਪਾਣੀ ਵੀ ਸੁੱਟਿਆ ਗਿਆ ਹੈ।ਸ਼ਿਕਾਇਤਕਰਤਾ ਦੀ ਦਰਖਾਸਤ ਦੇ ਅਧਾਰ ‘ਤੇ ਦਰਸ਼ਨ ਸਿੰਘ ਅਤੇ ਰਵਿੰਦਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਥਾਣਾ ਅਮਲੋਹ ਦੀ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਹੋ ਗਏ ਹਨ। 6 ਅਗਸਤ 2026 ਨੂੰ ਪੁਲਿਸ ਵੱਲੋਂ ਦਰਸ਼ਨ ਸਿੰਘ ਨਾਮੀ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ, ਜਦੋਂ ਕਿ ਉਸ ਦੀ ਮੌਤ ਸਾਲ 2006 ਵਿੱਚ ਹੀ ਹੋ ਚੁੱਕੀ ਹੈ।ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਨੇ ਬਿਨਾਂ ਕਿਸੇ ਜਾਂਚ-ਪੜਤਾਲ ਦੇ 20 ਸਾਲ ਪਹਿਲਾਂ ਮਰ ਚੁੱਕੇ ਵਿਅਕਤੀ ਦਾ ਨਾਂਅ ਮੁਕੱਦਮੇ ਵਿੱਚ ਕਿਵੇਂ ਦਰਜ ਕਰ ਦਿੱਤਾ।ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪਰਿਵਾਰ ਨੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਜਾਂਚ ਕਰਨ ਅਤੇ ਜ਼ਿੰਮੇਵਾਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮਾਮਲਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਜਦੋਂ ਇਸ ਸਬੰਧੀ ਥਾਣਾ ਮੁਖੀ ਅਮਲੋਹ ਇੰਸਪੈਕਟਰ ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਤਾਂ ਕਾਰਜਕਾਰੀ ਇੰਜੀਨੀਅਰ ਦੀ ਸ਼ਿਕਾਇਤ ਦੇ ਅਧਾਰ ਤੇ ਮੁਕੱਦਮਾ ਦਰਜ ਕੀਤਾ ਹੈ।
ਜਦੋਂ ਇਸ ਸਬੰਧੀ ਵਿਭਾਗ ਦੇ ਐਸ ਡੀ ਓ ਜਗਮੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਸਾਨੂੰ ਇਸ ਪਾਰਟੀ ਵੱਲੋਂ ਕੋਈ ਕਾਗਜ਼ਾਤ ਨਹੀਂ ਦਿੱਤੇ ਗਏ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button