
ਫੁੱਟਬਾਲ ਦੇ ਮਹਾਨ ਖਿਡਾਰੀਆਂ ਵਿੱਚ ਸ਼ਾਮਲ ਲਿਓਨਲ ਮੈਸੀ ਦੇ ਪਿਤਾ ਜਾਰਜ ਮੈਸੀ ਦਾ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ।
ਮੀਡੀਆ ਰਿਪੋਰਟਸ ਅਨੁਸਾਰ ਅਰਜਨਟੀਨਾ ਦੇ ਰੋਸਾਰੀਓ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ। ਜੂਨ ਵਿੱਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੌਰਾਨ ਮੈਸੀ ਪਰਿਵਾਰ ਨੇ ਦੱਸਿਆ ਸੀ ਕਿ ਜਾਰਜ ਮੈਸੀ ਬੀਮਾਰ ਚੱਲ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਬੀਮਾਰੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਲਿਓਨਲ ਮੈਸੀ ਦੇ ਪੁਰਾਣੇ ਕਲੱਬ ਨੇਵੇਲਜ਼ ਓਲਡ ਬੁਆਏਜ਼ ਨੇ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਦੀ ਪੁਸ਼ਟੀ ਕਰ ਦਿੱਤੀ ਹੈ। ਕਲੱਬ ਨੇ ਬਿਆਨ ਵਿੱਚ ਕਿਹਾ, ‘ਕਲੱਬ ਐਟਲੇਟਿਕੋ ਨੇਵੇਲਜ਼ ਓਲਡ ਬੁਆਏਜ਼, ਰੋਸਾਰੀਓ ਸ਼ਹਿਰ ਵਿੱਚ 68 ਸਾਲ ਦੀ ਉਮਰ ਵਿੱਚ ਗੁਜ਼ਰੇ ਜਾਰਜ ਮੈਸੀ ਨੂੰ ਡੂੰਘੇ ਦੁੱਖ ਅਤੇ ਸ਼ੋਕ ਨਾਲ ਵਿਦਾਈ ਦਿੰਦਾ ਹੈ। ਉਹ ਕਲੱਬ ਦੇ ਫੈਨ ਵਜੋਂ ਜਾਣੇ ਜਾਂਦੇ ਸਨ, ਇੱਕ ਬਿਜ਼ਨਸਮੈਨ ਸਨ ਅਤੇ ਅਰਜਨਟੀਨਾ ਦੀ ਟੀਮ ਦੇ ਕਪਤਾਨ ਲਿਓਨਲ ਮੈਸੀ ਦੇ ਪਿਤਾ ਸਨ।’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




