InternationalTop News

 ਉਟਾਹ ‘ਚ ਜੰਗਲ ਦੀ ਅੱਗ ਬੁਝਾਉਣ ਲਈ ਵਰਤਿਆ ਹੈਲੀਕਾਪਟਰ ਹਾਦਸਾਗ੍ਰਸਤ, ਦੋ ਲੋਕ ਲਾਪਤਾ

 ਅਮਰੀਕਾ ਦੇ ਪੱਛਮੀ ਰਾਜਾਂ ‘ਚ ਜੰਗਲ ਦੀ ਭਿਆਨਕ ਅੱਗ ਨੂੰ ਬੁਝਾਉਂਦੇ ਸਮੇਂ ਦੋ ਵੱਡੇ ਹਾਦਸੇ ਵਾਪਰੇ ਹਨ। ਉਟਾਹ ਵਿਚ ਜੰਗਲ ਦੀ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਲੀਕਾਪਟਰ ਸ਼ੁੱਕਰਵਾਰ ਨੂੰ ਕਰੈਸ਼ ਹੋ ਗਿਆ, ਜਿਸ ਵਿਚ ਦੋ ਲੋਕ ਸਵਾਰ ਸਨ। ਇਸ ਦੇ ਨਾਲ ਹੀ ਓਰੇਗਨ ‘ਚ ਲੱਗੀ ਬੇਕਾਬੂ ਅੱਗ ਨੂੰ ਬੁਝਾਉਣ ਦੀ ਕਾਰਵਾਈ ਦੌਰਾਨ ਬੁਲਡੋਜ਼ਰ ਚਾਲਕ ਦੀ ਦਰਦਨਾਕ ਮੌਤ ਹੋ ਗਈ।
ਅਧਿਕਾਰੀਆਂ ਮੁਤਾਬਕ ਉਟਾਹ ‘ਚ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਮਲਬੇ ਤੱਕ ਤੁਰੰਤ ਪਹੁੰਚ ਕੀਤੇ ਜਾਣ ਕਾਰਨ ਇਸ ‘ਚ ਸਵਾਰ ਦੋ ਲੋਕਾਂ ਦੀ ਹਾਲਤ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ।
ਜੇਸਨ ਐਨਸਾਈਨ (47) ਜੋ ਕਿ ਬੁਲਡੋਜ਼ਰ ਚਲਾ ਰਿਹਾ ਸੀ, ਦੀ ਓਰੇਗਨ ਵਿੱਚ ਅੱਗ ਬੁਝਾਉਣ ਦੀਆਂ ਕਾਰਵਾਈਆਂ ਦੌਰਾਨ ਵੀਰਵਾਰ ਨੂੰ ਮੌਤ ਹੋ ਗਈ। ਸਥਾਨਕ ਸ਼ੈਰਿਫ ਵਿਭਾਗ ਨੇ ਕਿਹਾ ਕਿ ਰਾਈਟਸ ਸਪਰਿੰਗ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਐਨਸਾਈਨ ਦੇ ਬਚਣ ਦੇ ਰਸਤੇ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ।
ਇਹ ਅੱਗ ਚਿਲੋਕਿਨ ਸ਼ਹਿਰ ਦੇ ਪੂਰਬ ਵੱਲ ਦੱਖਣੀ-ਮੱਧ ਓਰੇਗਨ ਵਿੱਚ ਬੁੱਧਵਾਰ ਨੂੰ ਲੱਗੀ। ਯੂਐਸ ਫੋਰੈਸਟ ਸਰਵਿਸ ਮੁਤਾਬਕ ਸ਼ੁੱਕਰਵਾਰ ਤੱਕ ਅੱਗ ਲਗਭਗ 36 ਵਰਗ ਕਿਲੋਮੀਟਰ ਤੱਕ ਫੈਲ ਚੁੱਕੀ ਸੀ ਅਤੇ ਇਸ ‘ਤੇ ਬਿਲਕੁਲ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੇਹੱਦ ਗਰਮ ਅਤੇ ਖੁਸ਼ਕ ਮੌਸਮ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ।ਇਹ ਅੱਗ ਚਿਲੋਕਿਨ ਸ਼ਹਿਰ ਦੇ ਪੂਰਬ ਵੱਲ ਦੱਖਣੀ-ਮੱਧ ਓਰੇਗਨ ਵਿੱਚ ਬੁੱਧਵਾਰ ਨੂੰ ਲੱਗੀ। ਯੂਐਸ ਫੋਰੈਸਟ ਸਰਵਿਸ ਮੁਤਾਬਕ ਸ਼ੁੱਕਰਵਾਰ ਤੱਕ ਅੱਗ ਲਗਭਗ 36 ਵਰਗ ਕਿਲੋਮੀਟਰ ਤੱਕ ਫੈਲ ਚੁੱਕੀ ਸੀ ਅਤੇ ਇਸ ‘ਤੇ ਬਿਲਕੁਲ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੇਹੱਦ ਗਰਮ ਅਤੇ ਖੁਸ਼ਕ ਮੌਸਮ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button