SportsTop News

Hockey World Cup 2026 ਵਿੱਚ ਟੀਮ ਇੰਡੀਆ ਦਾ ਸਫ਼ਰ ਖਤਮ, ਅਰਜਨਟੀਨਾ ਨੇ 5-3 ਨਾਲ ਜਿੱਤਿਆ

ਹਾਕੀ ਵਿਸ਼ਵ ਕੱਪ 2026 ਵਿੱਚ ਭਾਰਤੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਅਰਜਨਟੀਨਾ ਵਿਰੁੱਧ ਖੇਡੇ ਗਏ ਇੱਕ ਅਹਿਮ ਮੁਕਾਬਲੇ ਵਿੱਚ ਭਾਰਤ ਨੂੰ 5-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਟੂਰਨਾਮੈਂਟ ਵਿੱਚ ਟੀਮ ਇੰਡੀਆ ਦਾ ਸਫ਼ਰ ਖਤਮ ਹੋ ਗਿਆ ਹੈ। ਨੀਦਰਲੈਂਡ ਅਤੇ ਇੰਗਲੈਂਡ ਤੋਂ ਪਹਿਲਾਂ ਹੀ ਹਾਰ ਚੁੱਕੀ ਭਾਰਤੀ ਟੀਮ ਲਈ ਅਰਜਨਟੀਨਾ ਖਿਲਾਫ਼ ਮਿਲੀ ਇਹ ਲਗਾਤਾਰ ਹਾਰ ਵਿਸ਼ਵ ਚੈਂਪੀਅਨ ਬਣਨ ਦੀਆਂ ਉਮੀਦਾਂ ‘ਤੇ ਆਖਰੀ ਝਟਕਾ ਸਾਬਤ ਹੋਈ।ਮੈਚ ਦੀ ਸ਼ੁਰੂਆਤ ਭਾਰਤ ਲਈ ਬਹੁਤ ਮਾੜੀ ਰਹੀ। ਅਰਜਨਟੀਨਾ ਨੇ ਖੇਡ ਦੇ 40ਵੇਂ ਸਕਿੰਟ ਵਿੱਚ ਹੀ ਟੋਸਕਾਨੀ ਦੇ ਗੋਲ ਨਾਲ ਸ਼ੁਰੂਆਤੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ 7ਵੇਂ ਮਿੰਟ ਵਿੱਚ ਨਿਕੋਲਸ ਡੇਲਾ ਟੋਰੀ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕਰ ਦਿੱਤਾ। ਹਾਲਾਂਕਿ, 10ਵੇਂ ਮਿੰਟ ਵਿੱਚ ਸੁਖਜੀਤ ਸਿੰਘ ਨੇ ਗੋਲ ਕਰਕੇ ਭਾਰਤ ਦੀ ਵਾਪਸੀ ਕਰਵਾਈ, ਪਰ ਭਾਰਤੀ ਟੀਮ ਦਾ ਡਿਫੈਂਸ ਕਮਜ਼ੋਰ ਰਿਹਾ ਅਤੇ ਉਹ ਵਿਰੋਧੀ ਟੀਮ ‘ਤੇ ਲਗਾਤਾਰ ਦਬਾਅ ਬਣਾਉਣ ਵਿੱਚ ਨਾਕਾਮ ਰਹੀ।ਮੈਚ ਦੇ ਦੂਜੇ ਅਤੇ ਤੀਜੇ ਕੁਆਰਟਰ ਵਿੱਚ ਗੇਂਦ ‘ਤੇ ਕਬਜ਼ਾ ਰੱਖਣ ਦੇ ਬਾਵਜੂਦ ਭਾਰਤੀ ਟੀਮ ਮੌਕਿਆਂ ਨੂੰ ਗੋਲ ਵਿੱਚ ਨਹੀਂ ਬਦਲ ਸਕੀ। 34ਵੇਂ ਮਿੰਟ ਵਿੱਚ ਭਾਰਤ ਨੂੰ ਚਾਰ ਲਗਾਤਾਰ ਪੈਨਲਟੀ ਕਾਰਨਰ ਮਿਲੇ, ਪਰ ਕਪਤਾਨ ਹਰਮਨਪ੍ਰੀਤ ਸਿੰਘ ਗੋਲ ਕਰਨ ਵਿੱਚ ਅਸਫਲ ਰਹੇ। ਦੂਜੇ ਪਾਸੇ, ਅਰਜਨਟੀਨਾ ਦੇ ਖਿਡਾਰੀ ਡੋਮੇਨ ਨੇ ਬਹਤਰੀਨ ਖੇਡ ਦਿਖਾਉਂਦੇ ਹੋਏ ਪੈਨਲਟੀ ਸਟ੍ਰੋਕ ‘ਤੇ ਗੋਲ ਦਾਗਿਆ। ਭਾਰਤ ਨੇ ਆਖਰੀ ਕੁਆਰਟਰ ਵਿੱਚ ਦੋ ਗੋਲ ਕਰਕੇ ਵਾਪਸੀ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਅਰਜਨਟੀਨਾ ਦੀ ਮਜ਼ਬੂਤ ਰੱਖਿਆ ਪੰਕਤੀ ਨੇ ਭਾਰਤ ਨੂੰ ਜਿੱਤ ਤੋਂ ਦੂਰ ਰੱਖਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button