InternationalTop News

ਸਾਊਦੀ ਸਰਹੱਦ ‘ਤੇ Houthi Rebels ਦਾ ਵੱਡਾ ਹਮਲਾ

ਯਮਨ ਦੇ Iran-backed Houthi Rebels ਦੁਆਰਾ ਕੀਤੇ ਗਏ ਲੜੀਵਾਰ ਹਮਲਿਆਂ ਕਾਰਨ Saudi-Yemen border ਅਤੇ ਮੱਧ-ਪੂਰਬੀ ਯਮਨ ਵਿੱਚ ਤਣਾਅ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਗਿਆ ਹੈ। ਸਾਊਦੀ ਫੌਜੀ ਗੱਠਜੋੜ ਦੇ ਅਨੁਸਾਰ, ਦੱਖਣੀ ਸਾਊਦੀ ਅਰਬ ਦੇ ਨਜ਼ਰਾਨ (Najran) ਖੇਤਰ ਵਿੱਚ ਹੂਤੀ ਬਾਗੀਆਂ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ ਇੱਕ 4 ਸਾਲ ਦੇ ਬੱਚੇ ਸਮੇਤ 11 ਨਾਗਰਿਕ ਜ਼ਖਮੀ ਹੋ ਗਏ। ਇਹ ਹਮਲਾ ਯਮਨ ਦੇ Marib ਅਤੇ Hadramout ਪ੍ਰਾਂਤਾਂ ਵਿੱਚ ਸਰਕਾਰੀ ਫੌਜ ਦੇ Military Camps ‘ਤੇ ਕੀਤੇ ਗਏ ਘਾਤਕ ਹਮਲਿਆਂ ਤੋਂ ਕੁਝ ਘੰਟਿਆਂ ਬਾਅਦ ਹੋਇਆ, ਜਿਸ ਵਿੱਚ ਘੱਟੋ-ਘੱਟ 30 ਸੈਨਿਕ ਮਾਰੇ ਗਏ ਅਤੇ 50 ਤੋਂ ਵੱਧ ਜ਼ਖਮੀ ਹੋ ਗਏ।ਸਾਊਦੀ ਫੌਜੀ ਗੱਠਜੋੜ ਦੇ Spokesperson ਕਰਨਲ ਤੁਰਕੀ ਅਲ-ਮਲਕੀ ਨੇ  ਦੱਸਿਆ ਕਿ ਨਜ਼ਰਾਨ ਵਿੱਚ ਹੋਏ ਹਮਲੇ ਵਿੱਚ ਪ੍ਰਭਾਵਿਤ ਲੋਕਾਂ ਵਿੱਚ 7 ਸਾਊਦੀ ਨਾਗਰਿਕ, 2 ਮਿਸਰੀ, 1 ਯਮਨੀ ਅਤੇ 1 ਪਾਕਿਸਤਾਨੀ ਨਾਗਰਿਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੂਤੀ ਮਿਲੀਸ਼ੀਆ ਦੁਆਰਾ ਨਾਗਰਿਕਾਂ ਅਤੇ Civilian Properties ਨੂੰ ਨਿਸ਼ਾਨਾ ਬਣਾਉਣਾ International Humanitarian Law ਦੀ ਗੰਭੀਰ ਉਲੰਘਣਾ ਹੈ। ਦੂਜੇ ਪਾਸੇ, ਹੂਤੀ ਫੌਜੀ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹੀਆ ਸਾਰੀ (Yahya Saree) ਨੇ Ballistic Missiles ਅਤੇ Explosive Drones ਨਾਲ ਯਮਨ ਵਿੱਚ ਫੌਜੀ ਕੈਂਪਾਂ ‘ਤੇ ਕੀਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button