IndiaTop News

India ਨੇੜੇ USA ਫੌਜ ਦੀ ਤਾਇਨਾਤੀ ਦੀ ਤਿਆਰੀ

ਈਰਾਨ ਸੰਕਟ ਦੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਜ਼ਰ ਹੁਣ ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਅਤੇ ਬੰਗਾਲ ਦੀ ਖਾੜੀ ਖੇਤਰ ‘ਤੇ ਟਿਕ ਗਈ ਹੈ। ਅਮਰੀਕਾ ਬੰਗਲਾਦੇਸ਼ ਨਾਲ ਮਿਲ ਕੇ ਵੱਡਾ ਜਲ ਸੈਨਾ ਅਭਿਆਸ ਕਰਨ ਅਤੇ ਹਥਿਆਰਾਂ ਦੇ ਮਾਮਲੇ ‘ਚ ਬੀਜਿੰਗ ‘ਤੇ ਢਾਕਾ ਦੀ ਨਿਰਭਰਤਾ ਘਟਾਉਣ ਦੀ ਰਣਨੀਤੀ ‘ਤੇ ਕੰਮ ਕਰ ਰਿਹਾ ਹੈ। ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਆਉਂਦੇ ਨਵੰਬਰ ਮਹੀਨੇ ‘ਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੀਆਂ ਜਲ ਸੈਨਾਵਾਂ ਦੇ ਨਾਲ ਬੰਗਾਲ ਦੀ ਖਾੜੀ ਵਿੱਚ ‘ਕਾਰੈਟ’ (CARAT) ਨਾਮਕ ਵਿਆਪਕ ਜਲ ਸੈਨਾ ਅਭਿਆਸ ਕਰੇਗਾ। ਇਹ ਫੈਸਲਾ ਯੂ.ਐੱਸ. ਪੈਸੀਫਿਕ ਫਲੀਟ ਦੇ ਮੁਖੀ ਐਡਮਿਰਲ ਸਟੀਫਨ ਟੀ. ਕੋਹਲਰ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਵਿਚਕਾਰ ਹੋਈ ਅਹਿਮ ਬੈਠਕ ਤੋਂ ਬਾਅਦ ਲਿਆ ਗਿਆ ਹੈ।ਚੀਨ ‘ਤੇ ਬੰਗਲਾਦੇਸ਼ ਦੀ 70 ਤੋਂ 80 ਪ੍ਰਤੀਸ਼ਤ ਸੁਰੱਖਿਆ ਨਿਰਭਰਤਾ ਨੂੰ ਖਤਮ ਕਰਨ ਲਈ ਵਾਸ਼ਿੰਗਟਨ ਨੇ ਬੰਗਲਾਦੇਸ਼ ਨੂੰ F/A-18 ਸੁਪਰ ਹੌਰਨੇਟ ਲੜਾਕੂ ਜਹਾਜ਼, AH-64E ਅਪਾਚੇ ਅਟੈਕ ਹੈਲੀਕਾਪਟਰ, TPY-4 ਏਅਰ ਡਿਫੈਂਸ ਰਾਡਾਰ ਅਤੇ NASAMS ਮਿਜ਼ਾਈਲ ਸਿਸਟਮ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਵਿਚਾਲੇ ‘ਜਨਰਲ ਸਕਿਓਰਿਟੀ ਆਫ਼ ਮਿਲਟਰੀ ਇਨਫਰਮੇਸ਼ਨ ਐਗਰੀਮੈਂਟ’ (GSOMIA) ਅਤੇ ਲੌਜਿਸਟਿਕਸ ਸਹਾਇਤਾ ਸਮਝੌਤੇ ‘ਏ.ਸੀ.ਐੱਸ.ਏ.’ (ACSA) ‘ਤੇ ਗੱਲਬਾਤ ਚੱਲ ਰਹੀ ਹੈ, ਜਿਸ ਨਾਲ ਅਮਰੀਕੀ ਜੰਗੀ ਜਹਾਜ਼ਾਂ ਨੂੰ ਬੰਗਲਾਦੇਸ਼ੀ ਬੰਦਰਗਾਹਾਂ ਅਤੇ ਹਵਾਈ ਖੇਤਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲੇਗੀ।ਇਸ ਦੇ ਨਾਲ ਹੀ ਅਮਰੀਕਾ ਨੇ ਬੰਗਲਾਦੇਸ਼ ਨੂੰ ਚੀਨ-ਮੁਕਤ ਸਪਲਾਈ ਚੇਨ ਬਣਾਉਣ ਵਾਲੇ ਆਰਥਿਕ-ਸੁਰੱਖਿਆ ਢਾਂਚੇ ‘ਪੈਕਸ ਸਿਲਿਕਾ’ (Pax Silica) ਵਿੱਚ ਸ਼ਾਮਲ ਹੋਣ ਦਾ ਪ੍ਰਸਤਾਵ ਵੀ ਦਿੱਤਾ ਹੈ, ਜਿਸ ਦਾ ਭਾਰਤ ਪਹਿਲਾਂ ਹੀ ਪੂਰਾ ਮੈਂਬਰ ਹੈ। ਅਸਾਮ ਸਰਹੱਦ ਨੇੜੇ ਸਿਲਹਟ ‘ਚ ਹਾਲ ਹੀ ‘ਚ ਖਤਮ ਹੋਏ ‘ਟਾਈਗਰ ਲਾਈਟਨਿੰਗ 2026’ ਅਭਿਆਸ ਤੋਂ ਬਾਅਦ ਵਾਸ਼ਿੰਗਟਨ ਅਤੇ ਢਾਕਾ ਦੀ ਇਹ ਵਧਦੀ ਨੇੜਤਾ ਚੀਨ ਨੂੰ ਘੇਰਨ ਅਤੇ ਦੱਖਣੀ ਏਸ਼ੀਆ ‘ਚ ਨਵਾਂ ਰਣਨੀਤਕ ਸੰਤੁਲਨ ਬਣਾਉਣ ਦੀ ਵੱਡੀ ਯੋਜਨਾ ਦਾ ਹਿੱਸਾ ਮੰਨੀ ਜਾ ਰਹੀ ਹੈ।”,
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button