ਅੰਮ੍ਰਿਤਸਰ ਲਈ ਵਧੇਰੇ ਹਵਾਈ ਸੰਪਰਕ ਦੀ ਵਕਾਲਤ ਕਰ ਰਹੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ–ਲੰਡਨ ਗੈਟਵਿਕ ਤੇ ਅੰਮ੍ਰਿਤਸਰ–ਬਰਮਿੰਘਮ ਸਿੱਧੀਆਂ ਉਡਾਣਾਂ ’ਤੇ 344 ਸੀਟਾਂ ਵਾਲੇ ਵੱਡੇ ਬੋਇੰਗ ਦੇ ਬੀ777-300 ਈਆਰ ਜਹਾਜ਼ ਦੀ ਤਾਇਨਾਤੀ ਨੂੰ ਪੰਜਾਬ ਤੇ ਯੂਕੇ ਵਿਚਕਾਰ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਸਕਾਰਾਤਮਕ ਕਦਮ ਦੱਸਿਆ ਹੈ।
ਇਸ ਤੋਂ ਪਹਿਲਾਂ ਏਅਰ ਇੰਡੀਆ ਵੱਲੋਂ ਇਨ੍ਹਾਂ ਸਿੱਧੀਆਂ ਉਡਾਣਾਂ ਲਈ 256 ਸੀਟਾਂ (238 ਇਕੋਨਮੀ ਤੇ 18 ਬਿਜ਼ਨਸ ਕਲਾਸ) ਵਾਲੇ ਬੋਇੰਗ 787-8 ਡ੍ਰੀਮਲਾਈਨਰ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਲਗਾਏ ਗਏ ਜਹਾਜ਼ ’ਚ ਕੁੱਲ 344 ਸੀਟਾਂ ਹਨ, ਜਿਸ ’ਚ 305 ਇਕੋਨਾਮੀ, 35 ਬਿਜ਼ਨਸ ਤੇ 4 ਫਸਟ ਕਲਾਸ ਸੀਟਾਂ ਹਨ। ਇਸ ਨਾਲ ਹਰ ਉਡਾਣ ’ਤੇ 88 ਸੀਟਾਂ ਦਾ ਵਾਧਾ ਹੋਇਆ ਹੈ ਅਤੇ ਅੰਮ੍ਰਿਤਸਰ-ਯੂਕੇ ਵਿਚਕਾਰ ਪਹਿਲੀ ਵਾਰ ਫਸਟ ਕਲਾਸ ਦੀ ਸਹੂਲਤ ਵੀ ਸ਼ੁਰੂ ਹੋ ਗਈ ਹੈ। ਲੰਡਨ ਤੇ ਬਰਮਿੰਘਮ ਤੋਂ ਇਨ੍ਹਾਂ ਉਡਾਣਾਂ ਦਾ ਸੰਚਾਲਨ ਹਫਤੇ ’ਚ ਤਿੰਨ ਦਿਨ ਕੀਤਾ ਜਾਂਦਾ ਹੈ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਵੱਧ ਸੀਟਾਂ ਵਾਲੇ ਬੋਇੰਗ ਬੀ777 ਜਹਾਜ਼ ਲਗਾਉਣ ਦੇ ਨਾਲ ਪੰਜਾਬ ਤੇ ਯੂਕੇ ਵਿਚਕਾਰ ਸਿੱਧੇ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲੇਗਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਏਅਰ ਇੰਡੀਆ ਨੂੰ ਲੰਡਨ ਗੈਟਵਿਕ ਤੇ ਬਰਮਿੰਘਮ ਹਵਾਈ ਅੱਡਿਆਂ ਤੋਂ ਉਡਾਣਾਂ ਚਲਾਉਣ ਵਾਲੀਆਂ ਹੋਰ ਏਅਰਲਾਈਨਾਂ ਨਾਲ ਕੋਡਸ਼ੇਅਰ ਜਾਂ ਇੰਟਰਲਾਈਨ ਸਮਝੌਤਾ ਕਰਨ ਦੀ ਪੜਚੋਲ ਕਰਨ ਦੀ ਵੀ ਅਪੀਲ ਕੀਤੀ।ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਨੇ ਹਾਲ ਹੀ ਵਿੱਚ ਕਈ ਮੁਲਕਾਂ ਦੀਆਂ ਅੰਤਰਰਾਸ਼ਟਰੀ ਏਅਰਲਾਈਨਾਂ ਨਾਲ ਇਸ ਤਰ੍ਹਾਂ ਦੀਆਂ ਭਾਈਵਾਲੀਆਂ ਦਾ ਵਿਸਥਾਰ ਕੀਤਾ ਹੈ, ਜਿਸ ਨਾਲ ਯਾਤਰੀ ਇੱਕੋ ਟਿਕਟ ਨਾਲ ਹੋਰਨਾਂ ਏਅਰਪੋਰਟ ਤੱਕ ਪਹੁੰਚ ਸਕਦੇ ਹਨ। ਇਸੇ ਤਰ੍ਹਾਂ ਗੈਟਵਿਕ ਅਤੇ ਬਰਮਿੰਘਮ ਤੋਂ ਭਾਈਵਾਲੀ ਹੋਣ ਨਾਲ ਅੰਮ੍ਰਿਤਸਰ ਦੇ ਯਾਤਰੀ ਯੂਕੇ, ਯੂਰਪ ਅਤੇ ਉੱਤਰੀ ਅਮਰੀਕਾ ਦੇ ਹੋਰਨਾਂ ਸ਼ਹਿਰਾਂ ਤੱਕ ਵੀ ਅੱਗੇ ਦੀ ਯਾਤਰਾ ਕਰ ਸਕਣਗੇ, ਜਿੱਥੇ ਏਅਰ ਇੰਡੀਆ ਇਸ ਵੇਲੇ ਸਿੱਧੀਆਂ ਉਡਾਣਾਂ ਨਹੀਂ ਚਲਾਉਂਦੀ। ਇਸ ਨਾਲ ਯਾਤਰੀਆਂ ਦੀ ਗਿਣਤੀ ਵੀ ਵਧੇਗੀ ਅਤੇ ਉਹਨਾਂ ਨੂੰ ਵਧੇਰੇ ਸਹੂਲਤ ਮਿਲੇਗੀ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.