Breaking NewsD5 specialNewsSportsTop News

70 ਸਾਲ ਪੁਰਾਣਾ ਟੁੱਟਿਆ ਰਿਕਾਰਡ, 32 ਸਾਲਾਂ ਬਾਅਦ Brisbane ‘ਚ ਹਾਰਿਆ Australia, ਭਾਰਤ ਨੇ ਸੀਰੀਜ਼ ‘ਤੇ ਕੀਤਾ ਕਬਜ਼ਾ

ਬ੍ਰਿਸਬੇਨ  :  ਬ੍ਰਿਸਬੇਨ ‘ਚ ਭਾਰਤ- ਆਸਟ੍ਰੇਲੀਆ ਦੇ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ‘ਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਰੋਮਾਂਚਕ ਮੁਕਾਬਲੇ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 3 ਵਿਕੇਟ ਨਾਲ ਹਰਾਇਆ। ਬ੍ਰਿਸਬੇਨ ‘ਚ ਪਿਛਲੇ 32 ਸਾਲਾਂ ਤੋਂ ਆਸਟ੍ਰੇਲੀਆ ਮੈਚ ਜਿੱਤਦਾ ਆਇਆ ਹੈ। ਆਸਟ੍ਰੇਲੀਆ ਨੇ ਭਾਰਤ ਦੇ ਸਾਹਮਣੇ 328 ਦੌੜਾਂ ਦਾ ਟੀਚਾ ਰੱਖਿਆ ਸੀ। ਜਿਸਦੇ ਬਾਵਜੂਦ ਭਾਰਤ ਨੇ ਇਸ ਮੁਸ਼ਕਿਲ ਟੀਚੇ ਨੂੰ ਸੌਖ ਨਾਲ ਪਾਰ ਕਰ ਜਿੱਤ ਹਾਸਲ ਕੀਤੀ।

BREAKING-ਦਿੱਲੀ ਤੋਂ ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ,SC ਕਮੇਟੀ ਦਾ ਵੱਡਾ ਝਟਕਾ?

ਚੌਥਾ ਟੈਸਟ ਮੈਚ ਥੋੜ੍ਹਾ ਇਸ ਲਈ ਵੀ ਰੋਮਾਂਚਕ ਹੋ ਗਿਆ ਸੀ ਕਿਉਂਕਿ ਭਾਰਤੀ ਟੀਮ ਦੇ ਦਿੱਗਜ਼ ਖਿਡਾਰੀ ਜ਼ਖ਼ਮੀ ਹੋਣ ਦੀ ਵਜ੍ਹਾ ਨਾਲ ਟੀਮ ਦਾ ਹਿੱਸਾ ਨਹੀਂ ਸਨ। ਇਸ ਲਈ ਭਾਰਤੀ ਟੀਮ ਕੁਝ ਅਨੁਭਵਹੀਨ ਖਿਡਾਰੀਆਂ  ਦੇ ਨਾਲ ਮੈਦਾਨ ‘ਚ ਉਤਰੀ। ਇਸਦੇ ਬਾਵਜੂਦ ਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਭਾਰਤੀ ਟੀਮ ਨੂੰ ਜਿੱਤ ਦਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਜਵਾਨ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਦਾ ਹਾਲਾਂਕਿ ਇਕ ਸੈਂਕੜਾ ਖੁੰਝ ਗਿਆ।

🔴LIVE | 26 ਜਨਵਰੀ ਨੂੰ ਲੈ ਕਿਸਾਨਾਂ ਦਾ ਵੱਡਾ ਐਲਾਨ,ਦਿੱਲੀ ਪੁਲਿਸ ਨੂੰ ਦਿੱਤਾ ਝਟਕਾ?

ਪਰ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਭਾਰਤੀ ਟੀਮ ਨੂੰ ਚੰਗੀ ਸ਼ੁਰੂਆਤ ਦਵਾਈ। ਉਥੇ ਹੀ ਪੁਜਾਰਾ ਨੇ ਵੀ ਚੌਥੀ ਪਾਰੀ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਿਸ਼ਭ ਪੰਤ ਅਖੀਰ ਤੱਕ ਵਿਕੇਟ ‘ਤੇ ਡਟੇ ਰਹੇ ਅਤੇ ਸ਼ਾਨਦਾਰ ਨਾਬਾਦ 89 ਦੌੜਾਂ ਦੀ ਪਾਰੀ ਖੇਡ ਭਾਰਤੀ ਟੀਮ ਨੂੰ ਜਿੱਤ ਦਵਾਉਣ ‘ਚ ਅਹਿਮ ਭੂਮਿਕਾ ਨਿਭਾਈ। ਜ਼ਿਕਰਯੋਗ ਹੈ ਕਿ ਗਾਬਾ ਦੇ ਮੈਦਾਨ ‘ਤੇ ਅਜੇ ਤੱਕ 250 ਤੋਂ ਜ਼ਿਆਦਾ ਦਾ ਟਾਰਗੇਟ ਚੇਜ ਨਹੀਂ ਹੋਇਆ ਹੈ। ਗਾਬਾ ‘ਤੇ ਚੌਥੀ ਪਾਰੀ ‘ਚ ਸਰਵਉੱਚ ਟੀਚੇ ਦਾ ਪਿੱਛਾ ਕਰ ਜਿੱਤ 1951 ‘ਚ ਵੈਸਟਇੰਡੀਜ ਨੇ ਹਾਸਲ ਕੀਤੀ ਹੈ,ਜਦੋਂ ਉਸਨੇ 236 ਦੌੜਾਂ ਬਣਾਈਆਂ ਸਨ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button