InternationalTop News
ਵੈਸਟਜੈਟ ਦੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ

ਕੈਨੇਡਾ ਦੇ ਹਜ਼ਾਰਾਂ ਹਵਾਈ ਮੁਸਾਫ਼ਰਾਂ ਨੂੰ ਸੁਖ ਦਾ ਸਾਹ ਮਿਲਿਆ ਜਦੋਂ ਸੋਮਵਾਰ ਸਵੇਰੇ ਵੈਸਟਜੈਟ ਦੇ ਪ੍ਰਬੰਧਕਾਂ ਅਤੇ ਮੁਲਾਜ਼ਮ ਯੂਨੀਅਨ ਦਰਮਿਆਲ ਸਮਝੌਤਾ ਸਿਰੇ ਚੜ੍ਹ ਗਿਆ ਅਤੇ ਹੜਤਾਲ ਖ਼ਤਮ ਹੋਣ ਮਗਰੋਂ ਮੁਲਾਜ਼ਮ ਜਲਦ ਕੰਮ ’ਤੇ ਪਰਤ ਸਕਦੇ ਹਨ। ਵੈਸਟਜੈਟ ਜਾਂ ਮੁਲਾਜ਼ਮ ਯੂਨੀਨ ਵੱਲੋਂ ਸਮਝੌਤੇ ਦੇ ਵੇਰਵੇ ਫ਼ਿਲਹਾਲ ਸਾਂਝੇ ਨਹੀਂ ਕੀਤੇ ਗਏ ਪਰ ਹੜਤਾਲ ਖ਼ਤਮ ਹੋਣ ਮਗਰੋਂ ਫਲਾਈਟਸ ਆਮ ਵਾਂਗ ਸ਼ੁਰੂ ਹੋਣ ਵਿਚ ਕੁਝ ਦਿਨ ਲੱਗ ਸਕਦੇ ਹਨ। ਏਅਰ ਕੈਨੇਡਾ ਤੋਂ ਬਾਅਦ ਸਭ ਤੋਂ ਵੱਧ ਮੁਸਾਫ਼ਰਾਂ ਨੂੰ ਸਫ਼ਰ ਕਰਵਾਉਣ ਵਾਲੀ ਏਅਰਲਾਈਨ ਵੱਲੋਂ ਮੁਸਾਫ਼ਰਾਂ ਨੂੰ ਹੋਈ ਖੱਜਲ ਖੁਆਰੀ ਵਾਸਤੇ ਪਹਿਲਾਂ ਵੀ ਮੁਆਫ਼ੀ ਮੰਗੀ ਜਾ ਚੁੱਕੀ ਹੈ ਪਰ ਵਿਦੇਸ਼ਾਂ ਵਿਚ ਹੋਏ ਖਰਚੇ ਦੀ ਭਰਪਾਈ ਕਰਨ ਦਾ ਕੋਈ ਵਾਅਦਾ ਨਹੀਂ ਕੀਤਾ ਗਿਆ।ਪ੍ਰਬੰਧਕਾਂ ਅਤੇ ਮੁਲਾਜ਼ਮ ਯੂਨੀਅਨ ਦਰਮਿਆਨ ਸਮਝੌਤਾ ਸ਼ੁੱਕਰਵਾਰ ਤੋਂ ਐਤਵਾਰ ਬਾਅਦ ਦੁਪਹਿਰ 2 ਵਜੇ ਤੱਕ ਤਕਰੀਬਨ 600 ਫਲਾਈਟਸ ਰੱਦ ਹੋ ਚੁੱਕੀਆਂ ਹਨ ਅਤੇ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਸਣੇ ਵੱਖ ਵੱਖ ਹਵਾਈ ਅੱਡਿਆਂ ਵੱਲੋਂ ਮੁਸਾਫ਼ਰਾਂ ਨੂੰ ਸਿੱਧਾ ਵੈਸਟਜੈਟ ਨਾਲ ਸੰਪਰਕ ਕਰਨ ਵਾਸਤੇ ਆਖਿਆ ਗਿਆ ਹੈ। ਫ਼ਲਾਈਟਸ ਰੱਦ ਹੋਣ ਦਾ ਅਸਰ ਸਿਰਫ਼ ਕੌਮਾਂਤਰੀ ਪੱਧਰ ’ਤੇ ਨਹੀਂ ਪਿਆ ਬਲਕਿ ਘਰੇਲੂ ਮੁਸਾਫ਼ਰ ਵੀ ਖੱਜਲ ਖੁਆਰ ਹੋ ਰਹੇ ਹਨ। ਮਿਸਾਲ ਵਜੋਂ ਜੈਡਾ ਯੀ ਨੇ ਆਪਣੀ ਪਤਨੀ ਅਤੇ ਚਾਰ ਬਚਿਆਂ ਸਣੇ ਟੋਕੀਓ ਜਾਣਾ ਸੀ ਪਰ ਸਾਰਾ ਟੱਬਰ ਕੈਲਗਰੀ ਵਿਖੇ ਫਸ ਗਿਆ। ਰਜੀਨਾ ਨਾਲ ਸਬੰਧਤ ਇਹ ਪਰਵਾਰ ਫਲਾਈਟ ਰਵਾਨਾ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਕੈਲਗਰੀ ਪੁੱਜਾ ਸੀ। ਜਾਪਾਨ ਵਿਚ 8 ਹਜ਼ਾਰ ਡਾਲਰ ਖਰਚ ਕਰਦਿਆਂ ਹੋਟਲ ਬੁੱਕ ਕੀਤਾ ਪਰ ਹੁਣ ਸਾਰੀ ਰਕਮ ਬਰਬਾਦ ਹੋ ਚੁੱਕੀ ਹੈ। ਇਸੇ ਦੌਰਾਨ ਐਵੀਏਸ਼ਨ ਸੈਕਟਰ ਦੇ ਮਾਹਰਾਂ ਨੇ ਕਿਹਾ ਕਿ ਵੈਸਟਜੈਟ ਅਤੇ ਮੁਲਾਜ਼ਮ ਯੂਨੀਅਨ ਦਰਮਿਆਨ ਮਾਮਲਾ ਕਾਫ਼ੀ ਉਲਝਿਆ ਹੋਇਆ ਹੈ। ਫਲਾਈਟ ਅਟੈਂਡੈਂਟਸ ਉਸ ਸਮੇਂ ਦੀ ਉਜਰਤ ਵੀ ਮੰਗ ਰਹੇ ਹਨ ਜੋ ਉਨ੍ਹਾਂ ਨੂੰ ਫਲਾਈਟ ਰਵਾਨਾ ਹੋਣ ਤੋਂ ਪਹਿਲਾਂ ਏਅਰਪੋਰਟ ’ਤੇ ਖਰਚ ਕਰਨਾ ਪੈਂਦਾ ਹੈ। “,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



