PunjabTop News

ਬਿਕਰਮ ਸਿੰਘ ਮਜੀਠੀਆ ਮਾਣਹਾਨੀ ਮਾਮਲੇ ‘ਚ ਅੰਮ੍ਰਿਤਸਰ ਦੀ ਅਦਾਲਤ ‘ਚ ਹੋਏ ਪੇਸ਼, ਮਾਨ ਸਰਕਾਰ ‘ਤੇ ਸਾਧੇ ਨਿਸ਼ਾਨੇ

ਅੰਮ੍ਰਿਤਸਰ : ਮਾਨਹਾਨੀ ਮਾਮਲੇ ‘ਚ ‘ਆਪ’ ਨੇਤਾ ਸੰਜੇ ਸਿੰਘ ਖਿਲਾਫ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਬਿਕਰਮ ਮਜੀਠੀਆ ਅੱਜ ਅੰਮ੍ਰਿਤਸਰ ਦੀ ਅਦਾਲਤ ‘ਚ ਪਹੁੰਚੇ, ਜਿੱਥੇ ‘ਆਪ’ ਨੇਤਾ ਸੰਜੇ ਸਿੰਘ ਨੂੰ ਵੀ ਪੇਸ਼ ਹੋਣਾ ਸੀ ਪਰ ਉਹ ਅੱਜ ਉਥੇ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ‘ਆਪ’ ਨੇਤਾਵਾਂ ‘ਤੇ ਨਿਸ਼ਾਨਾ ਸਾਧਿਆ ‘ਤੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਈ ਬਾਰ ਕਿਹਾ ਹੈ ਕਿ ਤੁਸੀ ਆ ਕੇ ਬੈਠ ਕੇ ਗੱਲ ਕਰ ਲਓ, ਪਰ ਉਹ ਆਪਣੇ ਅਹੁਦੇ ਦੀ ਧੋਸ ਜਮਾਉਦੇਂ ਨੇ ਅਤੇ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਪੇਸ਼ ਹੋਣ ਲਈ ਨਹੀਂ ਹੁੰਦੇ। ਮਜੀਠੀਆ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਚੁੱਕੇ ਗਏ।

Punjab BJP ਦਾ ਵੱਡਾ ਐਲਾਨ, ਰੱਖੀ ਵੱਡੀ ਮੀਟਿੰਗ || D5 Channel Punjabi

ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਅੱਜ ਤੋਂ 70 ਸਾਲਾਂ ਪਹਿਲਾ ਲੋਕਾਂ ਨੇ ਅਜਿਹੇ ਹਾਲਾਤ ਨਹੀਂ ਦੇਖੇ ਹੋਣੇ। 6 ਮਹੀਨਿਆਂ ਵਿੱਚ ਦੋ ਆਰਪੀਜੀ ਹਮਲੇ ਹੋਏ, ਸਿੱਧੂ ਮੂਸੇ ਵਾਲਾ ਦਾ ਕਤਲ, ਨਕੋਦਰ ਕਾਂਡ, ਡੇਰਾ ਪ੍ਰੇਮੀ ਕਾਂਡ ਅਤੇ ਹੋਰ ਕਈ ਘਟਨਾਵਾਂ। ਮਜੀਠੀਆ ਨੇ ਅੱਗੇ ਕਿਹਾ ਕਿ ਇਹ ਪੰਜਾਬ ‘ਚ ਬਦਲਾਅ ਹੈ ? ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ। ਜਲੰਧਰ ਦੇ ਲਤੀਫਪੁਰਾ ਦੇ ਮਸਲੇ ’ਤੇ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਸੀ ਤਾਂ ਲੋਕਾਂ ਨੂੰ ਰੋਟੀ, ਕੱਪੜਾ ਅਤੇ ਮਕਾਨ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਇਸ ਦੇ ਉਲਟ ਚੱਲ ਕੇ ਗਰੀਬਾਂ ਦੇ ਘਰਾਂ ਦੀਆਂ ਛੱਤਾਂ ਖੋਹ ਕੇ ਉਨ੍ਹਾਂ ਨੂੰ ਬੇਸਹਾਰਾ ਕਰ ਰਹੀ ਹੈ।

Jagmeet Brar ਦੇ ਹੱਕ ‘ਚ ਖੜ੍ਹਿਆ Akali ਲੀਡਰ, ਬਾਦਲਾਂ ਦੇ ਖੋਲ੍ਹੇ ਪੁਰਾਣੇ ਭੇਤ! ਫਸਾਏ ਬਾਦਲ| D5 Channel Punjabi

ਗੋਲਡੀ ਬਰਾੜ ‘ਤੇ ਬੋਲਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਗੋਲਡੀ ਬਰਾੜ ਅਜੇ ਤੱਕ ਫੜਿਆ ਨਹੀਂ ਗਿਆ, ਜੇਕਰ ਉਹ ਫੜਿਆ ਗਿਆ ਹੁੰਦਾ ਤਾਂ ਪੁਲਿਸ ਆਪਣੀ ਕਾਮਯਾਬੀ ਦਿਖਾਉਂਦੀ ਤੇ ਪੰਜਾਬ ਸਰਕਾਰ ਵੀ। ਭਗਵੰਤ ਮਾਨ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਸ ਦਿਨ ਡੀ. ਜੀ. ਪੀ. ਕਿਧਰੇ ਗਾਇਬ ਹੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜੇਕਰ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਹੁੰਦਾ ਤਾਂ ਪੰਜਾਬ ਪੁਲਸ ਆਪਣੀ ਪਿੱਠ ਜ਼ਰੂਰ ਥਾਪੜਦੀ ਪਰ ਉਹ ਵੀ ਚੁੱਪ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਨਾਲ ਗੁਮਰਾਹ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button