InternationalTop News
ਇੰਡੋਨੇਸ਼ੀਆ ‘ਚ ਵੱਡਾ ਸਮੁੰਦਰੀ ਹਾਦਸਾ: 250 passengers ਨਾਲ ਭਰੀ ferry ਨੂੰ ਲੱਗੀ ਅੱਗ; 5 ਦੀ ਮੌਤ, 41 ਲਾਪਤਾ

ਇੰਡੋਨੇਸ਼ੀਆ ਦੇ ਪੂਰਬੀ ਜਾਵਾ ਵਿੱਚ ਮਦੁਰਾ ਟਾਪੂ ਦੇ ਨੇੜੇ ਐਤਵਾਰ ਸਵੇਰੇ ਇੱਕ ਦਰਦਨਾਕ ਸਮੁੰਦਰੀ ਹਾਦਸਾ ਵਾਪਰ ਗਿਆ। ਲਗਭਗ 250 ਯਾਤਰੀਆਂ ਅਤੇ crew members ਨੂੰ ਲੈ ਕੇ ਜਾ ਰਹੀ ਇੱਕ passenger ferry ‘KMP ਮਟਿਆਰਾ ਸੇਂਟੋਸਾ 2’ ਨੂੰ ਸਮੁੰਦਰ ਦੇ ਵਿਚਕਾਰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 41 ਯਾਤਰੀ ਅਜੇ ਵੀ missing ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਇੰਡੋਨੇਸ਼ੀਆਈ Search and Rescue agencies ਨੇ ਮੌਕੇ ‘ਤੇ ਪਹੁੰਚ ਕੇ ਵੱਡੇ ਪੱਧਰ ‘ਤੇ rescue operation ਸ਼ੁਰੂ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ ਇਹ ਫੈਰੀ ਸੁਰਾਬਾਇਆ ਦੇ ਤਾਨਜੰਗ ਪੇਰਾਕ port ਤੋਂ ਸੁਲਾਵੇਸੀ ਟਾਪੂ ‘ਤੇ ਮਕਾਸਰ ਸ਼ਹਿਰ ਵੱਲ ਜਾ ਰਹੀ ਸੀ। ਯਾਤਰਾ ਸ਼ੁਰੂ ਹੋਣ ਦੇ ਕੁਝ ਹੀ ਘੰਟਿਆਂ ਬਾਅਦ ship ਦੇ captain ਨੇ ਅੱਗ ਲੱਗਣ ਦੀ emergency alert ਭੇਜੀ, ਜਿਸ ਤੋਂ ਥੋੜ੍ਹੀ ਦੇਰ ਬਾਅਦ ਜਹਾਜ਼ ਦਾ radio ਅਤੇ navigation contact ਪੂਰੀ ਤਰ੍ਹਾਂ ਟੁੱਟ ਗਿਆ। ਸੁਰਾਬਾਇਆ Search and Rescue office ਅਨੁਸਾਰ ਇਹ ਹਾਦਸਾ ਸਪੁਦੀ ਟਾਪੂ ਤੋਂ ਲਗਭਗ 19 nautical miles ਉੱਤਰ ਵਿੱਚ ਵਾਪਰਿਆ।Social media ‘ਤੇ ਵਾਇਰਲ ਵੀਡੀਓਜ਼ ਅਤੇ ਚਸ਼ਮਦੀਦਾਂ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਪੂਰੀ ਫੈਰੀ ਵਿੱਚੋਂ ਕਾਲਾ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਣ ਲੱਗ ਪਈਆਂ।
ਅੱਗ ਤੋਂ ਬਚਣ ਲਈ ਬਹੁਤ ਸਾਰੇ ਯਾਤਰੀ life jackets ਪਹਿਨ ਕੇ ਜਹਾਜ਼ ਦੇ deck ‘ਤੇ ਇਕੱਠੇ ਹੋ ਗਏ ਅਤੇ ਆਪਣੀ ਜਾਨ ਬਚਾਉਣ ਲਈ ਦਰਜਨਾਂ ਲੋਕਾਂ ਨੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ।ਸੁਰਾਬਾਇਆ Search and Rescue office ਦੇ ਮੁਖੀ ਨਾਨਾਂਗ ਸਿਗਿਟ ਨੇ ਦੱਸਿਆ ਕਿ ਨੇੜੇ ਤੋਂ ਲੰਘ ਰਹੇ ਜਹਾਜ਼ਾਂ ਨੂੰ ਤੁਰੰਤ ਮਦਦ ਲਈ ਰਵਾਨਾ ਕੀਤਾ ਗਿਆ ਹੈ। ਫਿਲਹਾਲ ‘TB Hasnur 26’ ਅਤੇ ‘British Mentor’ ਨਾਮ ਦੀਆਂ ਕਿਸ਼ਤੀਆਂ ਸਮੁੰਦਰ ‘ਚੋਂ ਯਾਤਰੀਆਂ ਨੂੰ ਰੈਸਕਿਊ ਕਰਨ ‘ਚ ਜੁਟੀਆਂ ਹੋਈਆਂ ਹਨ, ਜਦਕਿ ਮੁੱਖ ਬਚਾਅ ਜਹਾਜ਼ ‘SAR 249 Permadi’ ਨੂੰ ਵੀ ਮੌਕੇ ‘ਤੇ ਭੇਜਿਆ ਗਿਆ ਹੈ। ਫੈਰੀ ਵਿੱਚ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




