ਡਿਫੈਂਸ ਇਲੈਕਟ੍ਰਾਨਿਕਸ ਖੇਤਰ ਦੀ ਕੰਪਨੀ Astra Microwave Products ਨੂੰ ਹਿੰਦੁਸਤਾਨ ਏਅਰੋਨਾਟਿਕਸ ਲਿਮਿਟੇਡ (HAL) ਤੋਂ ₹2,205.23 ਕਰੋੜ ਦਾ ਵੱਡਾ ਆਰਡਰ ਮਿਲਿਆ ਹੈ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਇਹ ਆਰਡਰ ਉੱਤਮ ਰਡਾਰਪ੍ਰੋਗਰਾਮ ਲਈ ਉਪਕਰਣਾਂ ਦੀ ਸਪਲਾਈ ਨਾਲ ਸੰਬੰਧਿਤ ਹੈ ਅਤੇ ਇਸ ਨੂੰ ਅਗਲੇ ਪੰਜ ਸਾਲਾਂ ਵਿੱਚ ਪੂਰਾ ਕੀਤਾ ਜਾਵੇਗਾ।
ਇਸ ਆਰਡਰ ਦੀ ਕੀਮਤ ਕੰਪਨੀ ਦੇ ਵਿੱਤੀ ਵਰ੍ਹੇ FY26 ਦੀ ਪੂਰੀ ਆਰਡਰ ਬੁੱਕ ਤੋਂ ਵੀ ਵੱਧ ਹੈ ਅਤੇ ਇਹ ਕੰਪਨੀ ਦੀ ਸਾਲਾਨਾ ਆਮਦਨ ਤੋਂ ਲਗਭਗ ਦੋਗੁਣੀ ਹੈ। ਕੰਪਨੀ ਨੇ ਇਸ ਵੱਡੇ ਆਰਡਰ ਦੀ ਜਾਣਕਾਰੀ ਬਾਜ਼ਾਰ ਬੰਦ ਹੋਣ ਤੋਂ ਬਾਅਦ ਜਾਰੀ ਕੀਤੀ।ਇਸ ਆਰਡਰ ਤਹਿਤ ਕੰਪਨੀ 122 ਐਂਟੀ-ਏਅਰਕ੍ਰਾਫਟ ਆਕਜ਼ਿਲੀਅਰੀ ਯੂਨਿਟਸ (AAAU) ਅਤੇ 121 ਇੰਟਰਫੇਸ ਫ੍ਰੇਮਜ਼ ਦੀ ਸਪਲਾਈ ਕਰੇਗੀ। ਉੱਤਮ ਰਡਾਰ ਇੱਕ ਸਵਦੇਸ਼ੀ ਐਕਟਿਵ ਇਲੈਕਟ੍ਰਾਨਿਕਲੀ ਸਕੈਨਡ ਐਰੇ (AESA) ਰਡਾਰ ਹੈ, ਜਿਸ ਨੂੰ ਲੜਾਕੂ ਜਹਾਜ਼ਾਂ ਲਈ ਵਿਕਸਿਤ ਕੀਤਾ ਗਿਆ ਹੈ।ਇਸ ਪ੍ਰੋਜੈਕਟ ਨੂੰ ਭਾਰਤ ਵਿੱਚ ਰੱਖਿਆ ਉਪਕਰਣਾਂ ਦੇ ਆਯਾਤ ‘ਤੇ ਨਿਰਭਰਤਾ ਘਟਾਉਣ ਅਤੇ ਦੇਸ਼ ਦੇ ਰੱਖਿਆ ਨਿਰਮਾਣ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.