EntertainmentTop News
ਕੁੜੀ ਦੇ ਪਿਆਰ ‘ਚ ਪਾਗ਼ਲ ਹੋਇਆ ਗੁਲਾਬ ਸਿੱਧੂ, ‘ਜੁਦਾ’ ਦਾ ਟ੍ਰੇਲਰ ਹੋਇਆ ਰਿਲੀਜ਼

ਗਾਇਕੀ ਵਿੱਚ ਨਾਂਅ ਚਮਕਾਉਣ ਤੋਂ ਬਾਅਦ ਗੁਲਾਬ ਸਿੱਧੂ ਹੁਣ ਫਿਲਮਾਂ ਵਿੱਚ ਵੀ ਐਂਟਰੀ ਕਰ ਚੁੱਕਾ ਹੈ। ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਗਾਇਕ ਦੀ ਪਹਿਲੀ ਪੰਜਾਬੀ ਫਿਲਮ ‘ਜੁਦਾ’ ਦਾ ਸ਼ਾਨਦਾਰ ਟ੍ਰੇਲਰ ਆਖਿਰਕਾਰ ਰਿਲੀਜ਼ ਹੋ ਗਿਆ ਹੈ,ਸ ਫਿਲਮ ਵਿੱਚ ਪਹਿਲੀ ਵਾਰ ਗਾਇਕ ਟੀਵੀ ਅਦਾਕਾਰਾ ਜੈਸਮੀਨ ਭਸੀਨ ਨਾਲ ਨਜ਼ਰ ਆਏ ਹਨ, ਜੋ ਇਸ ਤੋਂ ਪਹਿਲਾਂ ਜੈ ਰੰਧਾਵਾ ਨਾਲ ‘ਬਦਨਾਮ’ ਅਤੇ ਗਿੱਪੀ ਗਰੇਵਾਲ ਨਾਲ ‘ਹਨੀਮੂਨ’ ਅਤੇ ‘ਵਾਰਨਿੰਗ 2’ ਵਿੱਚ ਆਪਣੀ ਕਲਾ ਦਾ ਜੌਹਰ ਦਿਖਾ ਚੁੱਕੀ ਹੈ।
ਇਸ ਦੌਰਾਨ ਜੇਕਰ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਫਿਲਮ ਦਾ ਟ੍ਰੇਲਰ ਹਰਬੰਸ (ਗੁਲਾਬ ਸਿੱਧੂ) ਅਤੇ ਗੱਗੀ (ਜੈਸਮੀਨ ਭਸੀਨ) ਦੇ ਕਾਲਜ ਦੇ ਦਿਨਾਂ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਉਹ ਬਿਨਾਂ ਇੱਕ ਦੂਜੇ ਨੂੰ ਜਿਆਦਾ ਬੁਲਾਏ ਹੀ ਪਿਆਰ ਵਿੱਚ ਪੈ ਜਾਂਦੇ ਹਨ। ਪਰ ਜਦੋਂ ਉਹ ਇਸ ਪਿਆਰ ਨੂੰ ਇੱਕ ਰਿਸ਼ਤਾ ਦੇਣ ਦੀ ਕੋਸ਼ਿਸ ਕਰਦੇ ਹਨ ਤਾਂ ਉਨਾਂ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਨੂੰ ਪਸੰਦ ਨਹੀਂ ਕਰਦੇ, ਹਾਲਾਂਕਿ ਨਾ-ਪਸੰਦ ਕਰਨ ਦੇ ਕਾਰਨਾਂ ਬਾਰੇ ਟ੍ਰੇਲਰ ਵਿੱਚ ਦੱਸਿਆ ਨਹੀਂ ਗਿਆ ਹੈ।
ਟ੍ਰੇਲਰ ਵਿੱਚ ਇੱਕ ਅਜਿਹਾ ਮੋੜ ਵੀ ਦਿਖਾਇਆ ਜਾਂਦਾ ਹੈ, ਜਿੱਥੇ ਹਰਬੰਸ (ਗੁਲਾਬ ਸਿੱਧੂ) ਅਤੇ ਗੱਗੀ (ਜੈਸਮੀਨ ਭਸੀਨ) ਦੋਵੇਂ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ। ਇਸ ਦੂਰੀ ਨੂੰ ਹਰਬੰਸ ਸਹਾਰ ਨਹੀਂ ਪਾਉਂਦਾ, ਜਿਸ ਕਾਰਨ ਉਹ ਪਾਗ਼ਲ ਹੋ ਜਾਂਦਾ ਹੈ। ਟ੍ਰੇਲਰ ਵਿੱਚ ਇੱਕ ਸਮਾਂ ਅਜਿਹਾ ਵੀ ਦੇਖਿਆ ਗਿਆ, ਜਿੱਥੇ ਹਰਬੰਸ ਆਪਣੀ ਜਾਨ ਖਤਮ ਕਰਨ ਦੀ ਕੋਸ਼ਿਸ ਕਰਦਾ ਹੈ, ਪਰ ਫਿਰ ਯਾਦਾਂ ਵਿੱਚ ਉਸ ਨੂੰ ਗੱਗੀ ਆਉਂਦੀ ਮਹਿਸੂਸ ਹੁੰਦੀ ਹੈ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਫਿਲਮ ਵਿੱਚ ਦੋ ਪਿਆਰ ਕਰਨ ਵਾਲਿਆਂ ਦੀ ਕਹਾਣੀ ਬਿਆਨ ਕੀਤੀ ਗਈ ਹੈ।
‘ਮਿਊਜ਼ਿਕ ਟਾਈਮ’ ਅਤੇ ‘ਜਿਪੀ ਮਿਊਜ਼ਿਕ’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਣ ਪ੍ਰਸਿੱਧ ਗੀਤਕਾਰ ਗਿੱਲ ਰੌਂਤਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਦੇਵ ਖਰੌੜ ਸਟਾਰਰ ਅਤੇ ਸਾਲ 2019 ਵਿੱਚ ਆਈ ਪੰਜਾਬੀ ਫਿਲਮ ‘ਕਾਕਾ ਜੀ’ ਦਾ ਵੀ ਲੇਖਣ ਕਰ ਚੁੱਕੇ ਹਨ। ਪੰਜਾਬ ਤੋਂ ਇਲਾਵਾ ਰਾਜਸਥਾਨ ਦੇ ਵੱਖ-ਵੱਖ ਹਿੱਸਿਆ ਵਿੱਚ ਸ਼ੂਟ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ। ਫਿਲਮ 21 ਅਗਸਤ 2026 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.