InternationalTop News

“ICE ਨੇ ਫ਼ੀਫ਼ਾ ਦੌਰਾਨ ਕਾਬੂ ਕੀਤੇ 900 ਮਨੁੱਖੀ ਤਸਕਰ

ਆਈਸ ਏਜੰਟਾਂ ਵੱਲੋਂ ਫ਼ੀਫ਼ਾ ਵਰਲਡ ਕੱਪ ਦੌਰਾਨ 900 ਤੋਂ ਵੱਧ ਮਨੁੱਖੀ ਤਸਕਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ਦੇ ਚੁੰਗਲ ਵਿਚੋਂ 30 ਬੱਚਿਆਂ ਸਣੇ 180 ਪੀੜਤਾਂ ਨੂੰ ਰਿਹਾਅ ਕਰਵਾਇਆ ਗਿਆ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਨੇ ਦੱਸਿਆ ਕਿ ਜਦੋਂ ਮੁਲਕ ਦੇ ਵਸਨੀਕ ਅਤੇ ਦੁਨੀਆਂ ਭਰ ਤੋਂ ਆਏ ਫੁੱਟਬਾਲ ਫੈਨ ਵਰਲਡ ਕੱਪ ਦਾ ਲੁਤਫ਼ ਲੈ ਰਹੇ ਸਨ ਤਾਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਆਪਣੀ ਕਾਰਵਾਈ ਜਾਰੀ ਰੱਖੀ ਅਤੇ ਮੈਚਾਂ ਦੀ ਮੇਜ਼ਬਾਨੀ ਕਰ ਰਹੇ ਸ਼ਹਿਰਾਂ ਵਿਚ ਛਾਪੇ ਮਾਰੇ।180 ਪੀੜਤਾਂ ਨੂੰ ਚੁੰਗਲ ਵਿਚੋਂ ਰਿਹਾਅ ਕਰਵਾਇਆ ਡੀ.ਐਚ.ਐਸ. ਨੇ ਅੱਗੇ ਕਿਹਾ ਕਿ ਫੁੱਟਬਾਲ ਵਰਲਡ ਕੱਪ ਦੌਰਾਲ 700 ਅਣਅਧਿਕਾਰਤ ਡਰੋਨ ਜ਼ਬਤ ਕੀਤੇ ਗਏ ਜਦਕਿ 19 ਹਜ਼ਾਰ ਤੋਂ ਵੱਧ ਗੱਡੀਆਂ ਦੀ ਘੋਖ ਪੜਤਾਲ ਕੀਤੀ ਗਈ। ਇਸ ਦੇ ਨਾਲ ਹੀ 33 ਮਿਲੀਅਨ ਡਾਲਰ ਮੁੱਲ ਦੀਆਂ ਜਾਅਲੀ ਵਸਤਾਂ ਵੀ ਬਰਾਮਦ ਕੀਤੀਆਂ ਗਈਆਂ। ਜ਼ਿਆਦਾਤਰ ਮਾਮਲੇ ਸੈਨ ਫ਼ਰਾਂਸਿਸਕੋ, ਬੇਕਰਜ਼ਫ਼ੀਲਡ ਅਤੇ ਟੈਕਸਸ ਦੇ ਉਤਰੀ ਜ਼ਿਲ੍ਹੇ ਵਿਚ ਸਾਹਮਣੇ ਆਏ।”,
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button