ਹਾਕੀ ਇੰਡੀਆ ਨੇ ਆਗਾਮੀ ਐਫਆਈਐਚ ਹਾਕੀ ਵਿਸ਼ਵ ਕੱਪ 2026 (ਬੈਲਜੀਅਮ ਤੇ ਨੀਦਰਲੈਂਡਸ) ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦੀ ਨਵੀਂ ਜਰਸੀ ਜਾਰੀ ਕੀਤੀ ਹੈ, ਜਿਸ ਵਿੱਚ ਰਵਾਇਤੀ ਨੀਲੇ ਰੰਗ ਦੀ ਥਾਂ ਸੰਤਰੀ (ਕੇਸਰੀ) ਰੰਗ ਅਪਣਾਇਆ ਗਿਆ ਹੈ। ਟੀਮਾਂ ਕੋਲ ਇਸੇ ਡਿਜ਼ਾਈਨ ਦੀ ਚਿੱਟੀ ਜਰਸੀ ਵੀ ਹੋਵੇਗੀ।
ਹਾਕੀ ਇੰਡੀਆ ਅਨੁਸਾਰ ਇਹ ਫ਼ੈਸਲਾ ਖਿਡਾਰੀਆਂ ਤੇ ਕੋਚਾਂ ਦੀ ਸਲਾਹ ਮਗਰੋਂ ਲਿਆ ਗਿਆ, ਕਿਉਂਕਿ ਕੌਮਾਂਤਰੀ ਮੈਦਾਨਾਂ ਦੀ ਟਰਫ਼ ਨੀਲੇ ਰੰਗ ਦੀ ਹੋਣ ਕਾਰਨ ਨੀਲੀ ਜਰਸੀ ਮੈਦਾਨ ਨਾਲ ਰਲ਼ ਜਾਂਦੀ ਸੀ, ਜਿਸ ਨਾਲ ਖਿਡਾਰੀਆਂ ਦੀ ਸਪਸ਼ਟਤਾ ਪ੍ਰਭਾਵਿਤ ਹੁੰਦੀ ਸੀ। ਪੀਲੇ ਤੇ ਸੰਤਰੀ ਰੰਗਾਂ ‘ਤੇ ਵਿਚਾਰ ਮਗਰੋਂ ਸੰਤਰੀ ਰੰਗ ਨੂੰ ਅੰਤਿਮ ਰੂਪ ਦਿੱਤਾ ਗਿਆ, ਜੋ ਰਾਸ਼ਟਰੀ ਝੰਡੇ ਦੇ ਰੰਗਾਂ ਵਿੱਚੋਂ ਇੱਕ ਵੀ ਹੈ
ਇਸ ਬਦਲਾਅ ‘ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵੀਰੇਨ ਰਾਸਕਿਨਹਾ ਨੇ ਸੋਸ਼ਲ ਮੀਡੀਆ ‘ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਭਾਰਤੀ ਹਾਕੀ ਦੀ ਪਛਾਣ ਹਮੇਸ਼ਾ ਨੀਲੇ ਰੰਗ ਨਾਲ ਜੁੜੀ ਰਹੀ ਹੈ ਅਤੇ ਪ੍ਰਸ਼ੰਸਕ ਵੀ ਟੀਮ ਨੂੰ ਨੀਲੇ ਰੰਗ ਵਿੱਚ ਹੀ ਦੇਖਣਾ ਪਸੰਦ ਕਰਦੇ ਹਨ।ਪੁਰਸ਼ਾਂ ਦਾ ਵਿਸ਼ਵ ਕੱਪ 14 ਤੋਂ 30 ਅਗਸਤ ਅਤੇ ਮਹਿਲਾ ਵਿਸ਼ਵ ਕੱਪ 15 ਤੋਂ 30 ਅਗਸਤ ਤੱਕ ਖੇਡਿਆ ਜਾਵੇਗਾ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.