InternationalTop News
ਕੋਲਾ ਖਾਨ ਢਹਿਣ ਕਾਰਨ 30 ਤੋਂ ਵੱਧ ਮਜ਼ਦੂਰਾਂ ਦੀ ਮੌਤ, ਰਾਹਤ ਅਤੇ ਬਚਾਅ ਕਾਰਜ ਜਾਰੀ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਦੇ ਬਾਹਰਵਾਰ ਇੱਕ ਕੋਲਾ ਖਾਣ ‘ਚ ਵੀਰਵਾਰ ਨੂੰ ਇੱਕ ਧਮਾਕਾ ਹੋਇਆ, ਜਿਸ ‘ਚ ਘੱਟੋ-ਘੱਟ 32 ਖਾਣ ਮਜ਼ਦੂਰ ਮਾਰੇ ਗਏ; 10 ਹੋਰ ਫਸੇ ਹੋਏ ਹਨ। ਬਲੋਚਿਸਤਾਨ ਦੇ ਖਾਣ ਅਤੇ ਖਣਿਜ ਵਿਕਾਸ ਮੰਤਰੀ, ਸ਼ੋਇਬ ਨੋਸ਼ੇਰਵਾਨੀ ਨੇ ਰਾਇਟਰਜ਼ ਨੂੰ ਦੱਸਿਆ ਕਿ ਧਮਾਕੇ ਸਮੇਂ ਢਹਿ ਜਾਣ ਵਾਲੇ ਕੰਪਲੈਕਸ ਦੇ ਹਿੱਸੇ ‘ਚ 36 ਲੋਕ ਮੌਜੂਦ ਸਨ।
ਸਰਕਾਰੀ ਖਾਣ ਇੰਸਪੈਕਟਰ ਗਨੀ ਬਲੋਚ ਦੇ ਅਨੁਸਾਰ, ਧਮਾਕਾ ਮੀਥੇਨ ਗੈਸ ਦੇ ਜਮ੍ਹਾਂ ਹੋਣ ਕਾਰਨ ਹੋਇਆ ਸੀ। ਧਮਾਕੇ ਤੋਂ ਕੁਝ ਘੰਟਿਆਂ ਬਾਅਦ ਸੱਤ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ, ਅਤੇ 25 ਹੋਰ ਬਾਅਦ ‘ਚ ਮਿਲੀਆਂ। ਬਚਾਅ ਕਾਰਜ ਅਜੇ ਵੀ ਜਾਰੀ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਥੇਨ ਗੈਸ ਧਮਾਕੇ ਤੋਂ ਬਾਅਦ ਆਕਸੀਜਨ ਦਾ ਪੱਧਰ ਜ਼ੀਰੋ ਦੇ ਨੇੜੇ ਆ ਗਿਆ ਹੈ, ਜਿਸ ਨਾਲ ਬਚੇ ਲੋਕਾਂ ਨੂੰ ਲੱਭਣ ਦੀ ਸੰਭਾਵਨਾ ਬਹੁਤ ਘੱਟ ਹੋ ਗਈ ਹੈ।
ਸੂਬੇ ਦੇ ਮੁੱਖ ਖਾਣ ਇੰਸਪੈਕਟਰ ਮੁਹੰਮਦ ਆਤਿਫ ਨੇ ਦੱਸਿਆ ਕਿ 4,000 ਫੁੱਟ (1,219 ਮੀਟਰ) ਦੀ ਡੂੰਘਾਈ ‘ਤੇ ਬਚਾਅ ਕਾਰਜ ਚੱਲ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਕੁਝ ਖਾਣ ਮਜ਼ਦੂਰਾਂ ਦੇ ਜ਼ਿੰਦਾ ਮਿਲਣ ਦੀ ਉਮੀਦ ਹੈ, ਪਰ ਸੰਭਾਵਨਾ ਘੱਟ ਹੈ। ਇਲਾਕੇ ਦੇ ਇੱਕ ਸੀਨੀਅਰ ਸਰਕਾਰੀ ਖਾਣ ਅਧਿਕਾਰੀ ਅਬਦੁਲ ਗਨੀ ਬਲੋਚ ਨੇ ਕਿਹਾ ਕਿ ਮੀਥੇਨ ਗੈਸ ਦੇ ਇੱਕ ਵੱਡੇ ਧਮਾਕੇ ਨੇ ਨਾਲ ਲੱਗਦੀਆਂ ਦੋ ਖਾਣਾਂ ਨੂੰ ਨੁਕਸਾਨ ਪਹੁੰਚਾਇਆ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.