ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੂੰ ਚੀਨ ਤੋਂ ਮਿਲਿਆ 6 ਹਜ਼ਾਰ ਕਰੋੜ ਰੁਪਏ ਦਾ ਫੰਡ

ਅਮਰੀਕਾ ’ਚ ਯੂਨੀਵਰਸਿਟੀਆਂ ਨੂੰ ਮਿਲਣ ਵਾਲੀ ਵਿਦੇਸ਼ੀ ਫੰਡਿੰਗ ਬਾਰੇ ਉਠੇ ਸਵਾਲਾਂ ਦਰਮਿਆਨ ਨਵਾਂ ਖੁਲਾਸਾ ਹੋਇਆ ਹੈ। ਇਸ ਨਾਲ ਯੂਨੀਵਰਸਿਟੀਆਂ ਅਤੇ ਡੋਨਾਲਡ ਟਰੰਪ ਪ੍ਰਸਾਸ਼ਨ ਵਿਚਕਾਰ ਟਕਰਾਅ ਵਧਣ ਦਾ ਖਦਸ਼ਾ ਵਧ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿੱਖਿਆ ਵਿਭਾਗ ਦੇ ਪੋਰਟਲ ਅਨਸਾਰ, ਹਾਰਵਰਡ ਯੂਨੀਵਰਸਿਟੀ ਨੂੰ ਵਿਦੇਸ਼ੀ ਸਰੋਤਾਂ ਤੋਂ ਰਿਕਾਰਡ 43 ਹਜ਼ਾਰ 100 ਕਰੋੜ ਰੁਪਏ ਮਿਲੇ ਹਨ, ਜੋ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਵਿਚੋਂ 6 ਹਜ਼ਾਰ ਕਰੋੜ ਰੁਪਏ ਚੀਨ ਤੋਂ ਆਏ ਹਨ। ਟਰੰਪ ਪ੍ਰਸ਼ਾਸਨ ਦੀਆਂ ਵੀਜ਼ਾ ਨੀਤੀਆਂ ਅਤੇ ਪਰਵਾਸੀਆਂ ਪ੍ਰਤੀ ਸਖਤ ਰਵੱਈਏ ਦੇ ਚੱਲਦਿਆਂ, ਅਮਰੀਕੀ ਯੂਨੀਵਰਸਿਟੀਆਂ ’ਤੇ ਵਿਦੇਸ਼ੀ ਨਾਗਰਿਕਾਂ ਅਤੇ ਵਿਦੇਸ਼ੀ ਫੰਡਾਂ ’ਤੇ ਬਹੁਤ ਜ਼ਿਆਦਾ ਨਿਰਭਰਤਾ ਦੇ ਇਲਜ਼ਾਮ ਲੱਗ ਰਹੇ ਹਨ। ਇਹ ਵਿਵਾਦ ਸਿਰਫ ਹਾਰਵਰਡ ਤੱਕ ਹੀ ਸੀਮਤ ਨਹੀਂ ਹੈ। ਅਮਰੀਕਾ ਦੀ ਵਾਚ ਲਿਸਟ ਵਿਚ ਸ਼ਾਮਲ ਚੋਟੀ ਦੀਆਂ ਪੰਜ ਚੀਨੀ ਕੰਪਨੀਆਂ ਨੇ ਦੇਸ਼ ਭਰ ਦੇ ਵੱਖ-ਵੱਖ ਕਾਲਜਾਂ ਨੂੰ ਕਰੀਬ 1140 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਇਹ ਸੰਸਥਾਵਾਂ ਵੀ ਸਵਾਲਾਂ ਦੇ ਘੇਰੇ ਵਿਚ ਆ ਸਕਦੀਆਂ ਹਨ ਅਤੇ ਇਨ੍ਹਾਂ ਦੀ ਜਾਂਚ ਹੋ ਸਕਦੀ ਹੈ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




