InternationalTop News

ਜਿਨਸੀ ਸੋਸ਼ਣ ਮਾਮਲੇ ਵਿਚ ਕੈਨੇਡਾ ਵਿਖੇ ਪੰਜਾਬੀ ਵਿਅਕਤੀ ਗ੍ਰਿਫ਼ਤਾਰ

 ਕੈਨੇਡਾ  ਦੇ ਸ਼ਹਿਰ ਬਰਲਿੰਗਟਨ ਵਿਖੇ ਇਕ ਪੰਜਾਬੀ ਵਿਅਕਤੀ ਨੂੰ ਮਹਿਲਾ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਬਰਲਿੰਗਟਨ ਵਿਖੇ ਜੋ ਇਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਮਹਿਲਾ ਨਾਲ ਜਿਨਸੀ ਸ਼ੋਸ਼ਣ  ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ 25 ਸਾਲਾ ਮਨਦੀਪ ਸਿੰਘ  ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਨਦੀਪ ਸਿੰਘ ਰਾਈਡ ਸ਼ੇਅਰ ਡਰਾਈਵਰ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ ।
ਉਕਤ ਵਿਅਕਤੀ ਜਿਸ ਤੇ ਕੈਨੇਡਾ ਵਿਖੇ ਮਹਿਲਾ ਨਾਲ ਜਿਨਸੀ ਸੋਸ਼ਣ ਹੋਣ ਦੇ ਦੋਸ਼ ਲੱਗੇ ਹਨ ਤੇ ਪੁਲਸ ਦੀ ਜਾਂਚ ਵਿਚ ਦੋਸ਼ੀ ਵੀ ਪਾਇਆ ਗਿਆ ਹੈ ਦੀ ਤਸਵੀਰ ਵੀ ਹਾਲਟਲ ਪੁਲਸ ਵਲੋਂ ਜਾਰੀ ਕੀਤੀ ਗਈ ਹੈ ਤਾਂ ਜੋ ਜੇਕਰ ਕੋਈ ਹੋਰ ਵੀ ਉਕਤ ਵਿਅਕਤੀ ਤੋਂ ਪੀੜ੍ਹਤ ਹੈ ਤਾਂ ਉਹ ਸਾਹਮਣੇ ਆ ਸਕੇ ਤਾਂ ਜੋ ਹੋਰ ਘਟਨਾਕ੍ਰਮਾਂ ਦਾ ਪਤਾ ਲਗਾਇਆ ਜਾ ਸਕੇ ।
ਉਪਰੋਕਤ ਘਟਨਾਕ੍ਰਮ ਜੋ ਕਿ ਹਾਲਟਨ ਖੇਤਰੀ ਪਲਸ ਮੁਤਾਬਕ 16 ਜੂਨ 2026 ਦੀ ਸਾ਼ਮ ਲਗਭਗ ਸਵਾ 5 ਵਜੇ ਬਰਲਿੰਗਟਨ ਜੀਓ ਸਟੇਸ਼ਨ ਦੇ ਪਾਰਕਿੰਗ ਖੇਤਰ ਵਾਪਰਿਆ ਦੱਸਿਆ ਜਾ ਰਿਹਾ ਹੈ ਦੀ ਸਿ਼ਕਾਇਤ ਸਾਹਮਣੇ ਆਉਣ ਤੇ ਜਾਂਚ ਕਰਨ ਤੋਂ ਬਾਅਦ ਮਨਦੀਪ ਸਿੰਘ ਨੂੰ ਪੁਲਸ ਨੇ ਆਖਰਕਾਰ ਗ੍ਰਿਫ਼ਤਾਰ ਕੀਤਾ ਹੈ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button