PunjabTop News

 ਮਹਿਲਾ ਪੁਲੀਸ ਇੰਸਪੈਕਟਰ ਨੇ SHO ‘ਤੇ ਲਗਾਇਆ ਜਬਰ-ਜਨਾਹ ਦਾ ਦੋਸ਼

ਸੁਧਾਰ ਪੁਲੀਸ ਥਾਣੇ ਵਿੱਚ ਸਟੇਸ਼ਨ ਹਾਊਸ ਅਧਿਕਾਰੀ (ਐੱਸ ਐੱਚ ਓ) ਵਜੋਂ ਤਾਇਨਾਤ ਇੱਕ ਸਬ-ਇੰਸਪੈਕਟਰ ‘ਤੇ ਇੱਕ ਮਹਿਲਾ ਪੁਲੀਸ ਇੰਸਪੈਕਟਰ ਵੱਲੋਂ ਜਬਰ-ਜਨਾਹ ਅਤੇ ਵਿੱਤੀ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਤੋਂ ਬਾਅਦ, ਲੁਧਿਆਣਾ ਦਿਹਾਤੀ ਪੁਲੀਸ ਨੇ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਅਪਰਾਧਿਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੱਲਬਾਤ ਕਰਦਿਆਂ, ਐੱਸ ਐੱਸ ਪੀ (ਲੁਧਿਆਣਾ ਦਿਹਾਤੀ) ਅੰਕੁਰ ਗੁਪਤਾ ਨੇ ਦੱਸਿਆ ਕਿ ਵੀਰਵਾਰ ਰਾਤ ਮੁੱਲਾਂਪੁਰ ਦਾਖਾ ਪੁਲੀਸ ਥਾਣੇ ਵਿੱਚ ਸਬ-ਇੰਸਪੈਕਟਰ ਸਾਹਿਬਮੀਤ ਸਿੰਘ ਖ਼ਿਲਾਫ਼ ਐੱਫ ਆਈ ਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਧਿਕਾਰੀ ਨੂੰ ਐੱਸ ਐੱਚ ਓ ਦੇ ਅਹੁਦੇ ਤੋਂ ਹਟਾ ਕੇ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ।
ਮਹਿਲਾ ਐੱਸ ਐੱਚ ਓ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਮਹਿਲਾ ਇੰਸਪੈਕਟਰ (ਜੋ ਫਿਲਹਾਲ ਲੁਧਿਆਣਾ ਵਿਖੇ ਡੈਪੂਟੇਸ਼ਨ ‘ਤੇ ਤਾਇਨਾਤ ਹਨ) ਨੇ ਦੋਸ਼ ਲਗਾਇਆ ਕਿ ਉਹ ਮੁਲਜ਼ਮ ਨੂੰ ਪਿਛਲੇ ਕਈ ਸਾਲਾਂ ਤੋਂ ਜਾਣਦੀ ਸੀ ਅਤੇ ਸਮੇਂ ਦੇ ਨਾਲ ਦੋਵਾਂ ਦੇ ਆਪਸੀ ਨਜ਼ਦੀਕੀ ਨਿੱਜੀ ਸਬੰਧ ਬਣ ਗਏ ਸਨ।
ਉਸ ਨੇ ਦੋਸ਼ ਲਗਾਇਆ ਕਿ ਮੁਲਾਂਪੁਰ ਦਾਖਾ ਖੇਤਰ ਵਿੱਚ ਇੱਕ ਮੁਲਾਕਾਤ ਦੌਰਾਨ, ਮੁਲਜ਼ਮ ਨੇ ਉਸ ਨੂੰ ਕਥਿਤ ਤੌਰ ‘ਤੇ ਨਸ਼ੀਲਾ ਪਦਾਰਥ ਮਿਲਿਆ ਕੋਲਡ ਡ੍ਰਿੰਕ ਪਿਲਾ ਦਿੱਤਾ। ਉਸ ਦੇ ਬੇਹੋਸ਼ ਹੋਣ ਤੋਂ ਬਾਅਦ, ਮੁਲਜ਼ਮ ਨੇ ਕਥਿਤ ਤੌਰ ‘ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਇਸ ਘਟਨਾ ਨੂੰ ਲੈ ਕੇ ਉਸ ਦਾ ਵਿਰੋਧ ਕੀਤਾ, ਤਾਂ ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ।
ਮਹਿਲਾ ਇੰਸਪੈਕਟਰ ਨੇ ਦਾਅਵਾ ਕੀਤਾ ਕਿ ਮੁਲਜ਼ਮ ਬਾਅਦ ਵਿੱਚ ਵਾਅਦਾ ਪੂਰਾ ਕਰਨ ਤੋਂ ਬਚਣ ਲੱਗਾ ਅਤੇ ਹੌਲੀ-ਹੌਲੀ ਦੂਰੀ ਬਣਾ ਲਈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਆਪਣੇ ਸਬੰਧਾਂ ਦੌਰਾਨ ਉਸ ਨੇ ਉਸ ਤੋਂ ਪੈਸੇ ਵੀ ਲਏ ਸਨਲੁਧਿਆਣਾ ਦਿਹਾਤੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਸੌਂਪਣ ਤੋਂ ਬਾਅਦ, ਮਾਮਲੇ ਦੀ ਜਾਂਚ ਕੀਤੀ ਗਈ ਅਤੇ ਉਸ ਦੇ ਦੋਸ਼ਾਂ ਦੇ ਆਧਾਰ ‘ਤੇ ਕੇਸ ਦਰਜ ਕੀਤਾ ਗਿਆ।
ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੜਤਾਲ ਦੇ ਹਿੱਸੇ ਵਜੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਐੱਫ ਆਈ ਆਰ ਦਰਜ ਹੋਣ ਤੋਂ ਬਾਅਦ ਮੁਲਜ਼ਮ ਅਧਿਕਾਰੀ ਫ਼ਰਾਰ ਹੈ ਅਤੇ ਉਸ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਕਾਨੂੰਨ ਅਨੁਸਾਰ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button