PunjabTop News

ਛਾਪੇਮਾਰੀ ਕਰਨ ਗਈ ਡਰੱਗ ਵਿਭਾਗ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਬਣਾਇਆ ਬੰਦੀ

ਮੋਗਾ ਜ਼ਿਲ੍ਹੇ ਦੇ ਸਿੰਘਾਂਵਾਲਾ ਪਿੰਡ ਵਿੱਚ ਉਸ ਸਮੇਂ ਤਣਾਅ ਫੈਲ ਗਿਆ ਜਦੋਂ ਅੱਜ ਦੁਪਹਿਰ ਨੂੰ ਇੱਕ ‘ਗੈਰ-ਕਾਨੂੰਨੀ’ ਕਲੀਨਿਕ ‘ਤੇ ਛਾਪੇਮਾਰੀ ਦੌਰਾਨ ਡਰੱਗਜ਼ ਕੰਟਰੋਲ ਵਿਭਾਗ ਦੀ ਟੀਮ ਨੂੰ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਕਥਿਤ ਤੌਰ ‘ਤੇ ਬੰਦੀ ਬਣਾ ਲਿਆ।…
ਮੋਗਾ ਜ਼ਿਲ੍ਹੇ ਦੇ ਸਿੰਘਾਂਵਾਲਾ ਪਿੰਡ ਵਿੱਚ ਉਸ ਸਮੇਂ ਤਣਾਅ ਫੈਲ ਗਿਆ ਜਦੋਂ ਅੱਜ ਦੁਪਹਿਰ ਨੂੰ ਇੱਕ ‘ਗੈਰ-ਕਾਨੂੰਨੀ’ ਕਲੀਨਿਕ ‘ਤੇ ਛਾਪੇਮਾਰੀ ਦੌਰਾਨ ਡਰੱਗਜ਼ ਕੰਟਰੋਲ ਵਿਭਾਗ ਦੀ ਟੀਮ ਨੂੰ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਕਥਿਤ ਤੌਰ ‘ਤੇ ਬੰਦੀ ਬਣਾ ਲਿਆ।
ਡਰੱਗਜ਼ ਕੰਟਰੋਲ ਵਿਭਾਗ ਦੀ ਟੀਮ ਨੇ ਇਲਾਕੇ ਵਿੱਚ ਅਣਅਧਿਕਾਰਤ ਮੈਡੀਕਲ ਪ੍ਰੈਕਟਿਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਛਾਪਾ ਮਾਰਿਆ ਸੀ। ਹਾਲਾਂਕਿ, ਇਹ ਕਾਰਵਾਈ ਉਦੋਂ ਪੁੱਠੀ ਪੈ ਗਈ ਜਦੋਂ ਸਥਾਨਕ ਵਾਸੀ ਕਲੀਨਿਕ ਸੰਚਾਲਕ ਦੇ ਸਮਰਥਨ ਵਿੱਚ ਇਕੱਠੇ ਹੋ ਗਏ ਅਤੇ ਅਧਿਕਾਰੀਆਂ ਨਾਲ ਆਹਮੋ-ਸਾਹਮਣੇ ਹੋ ਗਏਵਿਰੋਧ ਕਰ ਰਹੇ ਪਿੰਡ ਵਾਸੀਆਂ ਨੇ ਡਰੱਗ ਵਿਭਾਗ ਦੀ ਟੀਮ ਨੂੰ ਘੇਰ ਲਿਆ ਅਤੇ ਉਨ੍ਹਾਂ ਨੂੰ ਲਗਪਗ ਡੇਢ ਘੰਟੇ ਤੱਕ ਬੰਧਕ ਬਣਾ ਕੇ ਰੱਖਿਆ। ਗੁੱਸੇ ਵਿੱਚ ਆਈ ਭੀੜ ਨੇ ਕਥਿਤ ਤੌਰ ‘ਤੇ ਉਹ ਦਵਾਈਆਂ ਅਤੇ ਮੈਡੀਕਲ ਸਪਲਾਈ ਵਾਪਸ ਖੋਹ ਲਈ ਜਿਹੜੀਆਂ ਛਾਪੇਮਾਰੀ ਦੌਰਾਨ ਟੀਮ ਵੱਲੋਂ ਅਧਿਕਾਰਤ ਤੌਰ ‘ਤੇ ਜ਼ਬਤ ਕੀਤੀਆਂ ਗਈਆਂ ਸਨ। ਸਥਿਤੀ ਕਾਫ਼ੀ ਤਣਾਅਪੂਰਨ ਹੋ ਗਈ, ਜਿਸ ਕਾਰਨ ਫਸੇ ਹੋਏ ਅਧਿਕਾਰੀਆਂ ਨੂੰ ਬਚਾਉਣ ਅਤੇ ਅਮਨ-ਸ਼ਾਨਤੀ ਬਹਾਲ ਕਰਨ ਲਈ ਸਥਾਨਕ ਪੁਲੀਸ ਨੂੰ ਦਖਲ ਦੇਣਾ ਪਿਆ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button