Breaking NewsD5 specialNewsPoliticsPunjab

ਲਓ ਜੀ ਆਹ ਕਿਸਾਨ ਨੇ ਗੁੱਸੇ ‘ਚ ਆਕੇ ਕਰਤਾ ਵੱਡਾ ਐਲਾਨ! ਦਿੱਲੀ ਤੱਕ ਪਹੁੰਚੀ ਕਿਸਾਨ ਦੀ ਦਹਾੜ !

ਮੋਗਾ : ਕਿਰਤੀ ਕਿਸਾਨ ਯੂਨੀਅਨ ਅਤੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਦੀਨਾ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਕਸਬੇ ਰਾਹੋਂ ਵਿਖੇ ਬਾਬਾ ਬੰਦਾ ਸਿੰਘ ਬਹਾਦੁਰ ਦੇ 350ਵੇਂ ਜਨਮ ਵਰ੍ਹੇ ਨੂੰ ਸਮਰਪਿਤ ਵਿਸ਼ਾਲ ਕਾਨਫਰੰਸਾਂ ਕੀਤੀਆਂ। ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਖਾੜਕੂ ਘੋਲ ਦੇ ਸਮੇਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਇਨ੍ਹਾਂ ਕਾਨਫਰੰਸਾਂ ਵਿੱਚ ਰਾਹੋਂ ਵਿਖੇ ਨਵਾਂਸ਼ਹਿਰ, ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਿਸਾਨ ਅਤੇ ਦੀਨਾ ਸਾਹਿਬ ਵਿਖੇ ਮੋਗਾ, ਬਠਿੰਡਾ, ਫ਼ਰੀਦਕੋਟ, ਮੁਕਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਕਿਸਾਨ ਭਾਰੀ ਗਿਣਤੀ ਵਿਚ ਪਹੁੰਚੇ।

ਪੰਜਾਬ ‘ਚ ਆਇਆ ਖਤਰਨਾਕ ਸਮਾਨ! ਪੁਲਿਸ ਨੂੰ ਮਿਲੀ ਗੁਪਤ ਸੂਚਨਾ ਮੌਕੇ ਤੋਂ ਕਰ ਲਿਆ ਕਾਬੂ

ਇਸ ਮੌਕੇ ਕਿਸਾਨ ਘੋਲ ਨੂੰ ਇਤਿਹਾਸਕ ਅਤੇ ਸਮੁੱਚੇ ਪੰਜਾਬ ਦਾ ਘੋਲ ਕਰਾਰ ਦਿੰਦਿਆਂ ਦਿੱਲੀ ਦੇ ਹੁਕਮਰਾਨਾਂ ਖਿਲਾਫ ਵਿਸ਼ਾਲ ਲਾਮਬੰਦੀ ਕਰਦਿਆਂ ਆਰ ਪਾਰ ਦੀ ਲੜਾਈ ਲੜਨ ਦਾ ਸਮੁੱਚੇ ਇਕੱਠਾਂ ਨੂੰ ਪ੍ਰਣ ਕਰਵਾਇਆ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਜਗੀਰਦਾਰੀ ਖ਼ਿਲਾਫ਼ ਲੜ ਕੇ ਬੇਜ਼ਮੀਨਿਆਂ ਨੂੰ ਜ਼ਮੀਨਾਂ ਦੇ ਮਾਲਿਕ ਬਣਾਇਆ ਤੇ ਜਾਤਪਾਤੀ ਵਿਤਕਰੇ ਨੂੰ ਤੋੜਦਿਆਂ ਹਜ਼ਾਰਾਂ ਸਾਲਾਂ ਦੇ ਦਬਾਇਆਂ ਨੂੰ ਜ਼ਮੀਨਾਂ ਦੇ ਮਾਲਿਕ ਬਣਾਇਆ, ਜਿਸਨੂੰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਬਰਕਰਾਰ ਨਹੀਂ ਰੱਖਿਆ ਜਾ ਸਕਿਆ।

LIVE ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਵੱਡਾ ਫੈਸਲਾ!ਪੂਰਾ ਭਾਰਤ ਹੋਵੇਗਾ ਜਾਮ!ਖਹਿਰਾ ਦੀ ਢੀਂਡਸਾ ਨਾਲ ਗੁਪਤ ਮੀਟਿੰਗ!

ਕਿਸਾਨ ਆਗੂਆਂ ਨੇ ਕਿਹਾ ਕਿ ਫਰਾਂਸੀਸੀ ਇਨਕਲਾਬ 1789 ‘ਚ ਹੋਇਆ ਤੇ ਜਗੀਰਦਾਰੀ ਨੂੰ ਭੰਨਿਆ ਤੇ ਬਾਬਾ ਬੰਦਾ ਸਿੰਘ ਬਹਾਦੁਰ ਨੇ ਇਹੀ ਇਨਕਲਾਬ 1710 ‘ਚ ਸ਼ੁਰੂ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਨੇ ਅਸਲ ‘ਚ ਸਿੱਖ ਰਾਜ ਸਥਾਪਿਤ ਕੀਤਾ ਜੋ ਹਰ ਤਰਾਂ ਦੇ ਵਿਤਕਰੇ ਖਿਲਾਫ ਸੀ। ਉਨ੍ਹਾਂ ਕਿਹਾ ਕਿ ਬਾਬਾ ਜੀ ਦੀ ਲੜਾਈ ਧਾਰਮਿਕ ਨਹੀਂ ਸਿਆਸੀ ਸੀ, ਜਿਸ ਨੂੰ ਕਈ ਇਤਿਹਾਸਕਾਰਾਂ ਨੇ ਗਲਤ ਰੰਗਤ ਦੇ ਕੇ ਪੇਸ਼ ਕੀਤਾ ਤੇ ਬਾਬਾ ਬੰਦਾ ਸਿੰਘ ਦੀ ਕਿਰਦਾਰਕੁਸ਼ੀ ਵੀ ਕੀਤੀ। ਉਹਨਾਂ ਕਿਹਾ ਕਿ ਮੌਜੂਦਾ ਹਕੂਮਤ ਵੀ ਜਬਰ ਤੇ ਤਾਨਾਸ਼ਾਹੀ ਦਾ ਰਾਜ ਸਥਾਪਤ ਕਰ ਰਹੀ ਹੈ। ਧਰਮ, ਜਾਤ ਦੇ ਨਾਮ ‘ਤੇ ਵਿਤਕਰਾ ਕਰਨ ਸਮੇਤ ਦੇਸ਼ ਦਾ ਜਲ, ਜੰਗਲ, ਜ਼ਮੀਨ ਕਾਰਪੋਰੇਟ ਨੂੰ ਲੁਟਾਇਆ ਜਾ ਰਿਹਾ ਤੇ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਕਿਹਾ ਜਾ ਰਿਹਾ ਹੈ।

ਪੰਜਾਬ ‘ਚ ਆਇਆ ਖਤਰਨਾਕ ਸਮਾਨ! ਪੁਲਿਸ ਨੂੰ ਮਿਲੀ ਗੁਪਤ ਸੂਚਨਾ ਮੌਕੇ ਤੋਂ ਕਰ ਲਿਆ ਕਾਬੂ

ਉਹਨਾਂ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਵਲੋਂ ਲੜੇ ਜਾ ਰਹੇ ਘੋਲ ਨੂੰ ਲੀਹੋਂ ਲਾਹੁਣ ਲਈ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਜਿਹਨਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਘੋਲ ਵਿਚ ਕਿਸਾਨ ਜਥੇਬੰਦੀਆਂ ਦਾ ਏਕਾ, ਘੋਲ ਦੀ ਤਿੱਖੀ ਧਾਰ, ਘੋਲ ਦਾ ਦੇਸ਼ ਵਿਆਪੀ ਫੈਲਾਅ, ਦਾਅ-ਪੇਚ ਅਤੇ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਮੋਦੀ ਸਰਕਾਰ ਨੂੰ ਗੋਡਣੀਆਂ ਭਾਰ ਕਰ ਸਕਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਸਿਰਫ ਕਿਸਾਨੀ ਨੂੰ ਉਜਾੜਨ ਲਈ ਹੀ ਨਹੀਂ ਬਲਕਿ ਸਮੁੱਚੀ ਆਰਥਿਕਤਾ ਨੂੰ ਤਬਾਹ ਕਰ ਦੇਣਗੇ। ਕਾਨਫਰੰਸਾਂ ਦੇ ਅਖੀਰ ਵਿੱਚ ਸਮੁੱਚੇ ਲੋਕਾਂ ਨੂੰ ਹਰ ਵਿਤਕਰੇ ਖ਼ਿਲਾਫ਼ ਤੇ ਲੋਕਾਂ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਨੂੰ ਉਲਟਾਉਣ ਲਈ ਪੂਰੀ ਤਾਣ ਲਾ ਕੇ ਦਿੱਲੀ ਦੇ ਹਾਕਮਾਂ ਖਿਲਾਫ ਸਮੁੱਚੇ ਪੰਜਾਬ ਨੂੰ ਲਾਮਬੰਦ ਕਰਨ ਦਾ ਸੱਦਾ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button