PunjabTop News

ਕਿਸਾਨੀ ਮਸਲਿਆਂ ਦੇ ਹੱਲ ਲਈ ਉੱਘੇ ਐਨ.ਆਰ.ਆਈ. ਦਰਸ਼ਨ ਰੱਖੜਾ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ

ਸਾਬਕਾ ਮੰਤਰੀ ਰੱਖੜਾ ਅਤੇ ਚਰਨਜੀਤ ਰੱਖੜਾ ਵੀ ਵਫਦ ਵਿੱਚ ਰਹੇ ਨਾਲ

ਪਟਿਆਲਾ 17 ਫਰਵਰੀ () : ਵਿਦੇਸ਼ਾਂ ਅੰਦਰ ਪੰਜਾਬੀਆਂ ਦਾ ਅਤੇ ਪੰਜਾਬ ਦਾ ਡੰਕਾ ਵਜਾਉਣ ਵਾਲੇ ਉੱਘੇ ਐਨ.ਆਰ.ਆਈ, ਸਮਾਜ ਸੇਵਕ ਡਾ. ਦਰਸ਼ਨ ਸਿੰਘ ਰੱਖੜਾ ਨੇ ਅੱਜ ਆਪਣੇ ਭਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਚਰਨਜੀਤ ਸਿੰਘ ਰੱਖੜਾ ਨੂੰ ਨਾਲ ਲੈ ਕੇ ਕਿਸਾਨੀ ਮਸਲਿਆਂ ਦੇ ਹੱਲ ਲਈ ਭਾਰਤ ਦੇ ਗ੍ਰਹਿ ਮੰਤਰੀ ਅਤੇ ਬੀਜੇਪੀ ਦੇ ਸਿਰਮੌਰ ਨੇਤਾ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਲੰਬੀ ਮੀਟਿੰਗ ਕਰਕੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਬਾਰਡਰਾਂ ‘ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ।
ਜ਼ਿਕਰਯੋਗ ਹੈ ਕਿ ਇਸਤੋਂਪ ਹਿਲਾਂ ਵੀ ਦਿੱਲੀ ਬਾਰਡਰਾਂ ‘ਤੇ ਦਜੋਂ ਕਿਸਾਨੀ ਸੰਘਰਸ਼ ਚੱਲਿਆ ਸੀ ਤਾਂ ਦਰਸ਼ਨ ਸਿੰਘ ਰੱਖੜਾ, ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਰੱਖੜਾ ਨੇ ਦਿੱਲੀ ਬਾਰਡਰ ‘ਤੇ ਕਿਸਾਨਾਂ ਲਈ 24 ਘੰਟੇ ਦਾ ਲੰਗਰ ਚਲਾਇਆ ਸੀ। ਬਹੁਤ ਵਧੀਆ ਰੈਣ ਬਸੇਰੇ ਬਣਾਏ ਸਨ ਤੇ ਦਵਾਈਆਂ ਦੇ ਪ੍ਰਬੰਧ ਕੀਤੇ ਸਨ ਤੇ ਪੂਰਾ ਲਗਭਗ ਸਾਲ ਜਦੋਂ ਤੱਕ ਸੰਘਰਸ਼ ਜਾਰੀ ਰਿਹਾ।

9 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਪੱਛਮੀ ਕੱਛ ਸੀਆਈਡੀ ਕ੍ਰਾਈਮ ਦੇ 6 ਪੁਲਿਸ ਅਧਿਕਾਰੀਆਂ ਸਮੇਤ 19 ਲੋਕਾਂ ਦੇ ਖਿਲਾਫ FIR ਦਰਜ

ਇਹ ਲੰਗਰ ਵੀ ਉਸੇ ਤਰ੍ਹਾਂ ਚਲਦੇ ਰਹੇ। ਦਰਸ਼ਨ ਸਿੰਘ ਰੱਖੜਾ ਆਪਣੀ ਮਿੱਟੀ ਨਾਲ ਜੁੜੇ ਹੋਏ ਕਿਸਾਨ ਹਨ ਤੇ ਵਿਦੇਸ਼ਾਂ ਅੰਦਰ ਅਰਬਾਂ ਦਾ ਕਾਰੋਬਾਰ ਹੋਣ ਤੋਂ ਬਾਅਦ ਵੀ ਪਟਿਆਲਾ ਵਿੱਚ ਸਥਿਤ ਆਪਣੇ ਪਿੰਡ ਵਿੱਚ ਹਰ ਦੋ ਮਹੀਨੇ ਵਿੱਚ ਇੱਕ ਵਾਰ ਜਰੂਰ ਆਉਂਦੇ ਹਨ। ਦਰਸ਼ਨ ਸਿੰਘ ਰੱਖੜਾ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਇਸ ਵੇਲੇ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਲਈ ਪੰਜਾਬ ਨੂੰ ਕੇਂਦਰ ਦੀ ਮਦਦ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦਾ ਕਿਸਾਨ ਮੁੜ ਦੁਬਾਰਾ ਐਮ.ਐਸ.ਪੀ. ਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਲੜ ਰਿਹਾ ਹੈ। ਜਦੋਂ ਉਨ੍ਹਾਂ ਨੂੰ ਅਮਰੀਕਾ ਬੈਠੇ ਇਸ ਗੱਲ ਦਾ ਪਤਾ ਚਲਾ ਤਾਂ ਉਹ ਤੁਰੰਤ ਦੋ ਦਿਨ ਪਹਿਲਾਂ ਹੀ ਵਿਸ਼ੇਸ਼ ਤੌਰ ‘ਤੇ ਪੰਜਾਬ ਪੁੰਜੇ ਅਤੇ ਉਨ੍ਹਾਂ ਇਸ ਸਬੰਧੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਗੱਨਬਾਤ ਕੀਤੀ। ਉਨ੍ਹਾਂ ਆਖਿਆ ਿਕ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਤੁਰੰਤ ਮੀਟਿੰਗ ਲਈ ਬੁਲਾਇਆ ਤੇ ਅੱਜ ਉਨਾਂ ਨੇ ਅਮਿਤ ਸ਼ਾਹ ਨਾਲ ਲੰਬਾ ਮੀਟਿੰਗ ਕੀਤੀ ਹੈ।

2019 ਵਿੱਚ ਗੁਜਰਾਤ ਦੇ ਕਾਂਡਲਾ ਬੰਦਰਗਾਹ ਤੋਂ ਜ਼ਬਤ ਕੀਤੀ ਗਈ 200 ਕਿਲੋ ਹੈਰੋਇਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਫਰਾਰ

ਦਰਸ਼ਨ ਸਿੰਘ ਰੱਖੜਾ ਨੇ ਆਖਿਆ ਕਿ ਉਨ੍ਹਾਂ ਨੇ ਉਨ੍ਹਾਂ ਦੇ ਭਰਾ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਗੱਲ ਦੀ ਬਰੀਕੀ ਨਾਲ ਜਾਣਕਾਰੀ ਦਿੱਤੀ ਕਿ ਪੰਜਾਬ ਕਿਸਾਨੀ ਦੇ ਸਿਰ ‘ਤੇ ਹੈ ਤੇ ਅੱਜ ਦਾ ਕਿਸਾਨ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ, ਜਿਸ ਕਾਰਨ ਰੋਜਾਨਾ ਖੁਦਕੁਸ਼ੀਆਂ ਵਧ ਰਹੀਆਂ ਹਨ। ਛੋਟੇ ਕਿਸਾਨ ਰੋਜੀ ਰੋਟੀ ਤੋਂ ਮੋਹਤਾਜ ਹੋ ਰਹੇ ਹਨ। ਜਮੀਨਾਂ ਘੱਟ ਚੁਕੀਆਂ ਹਨ, ਪਾਣੀ ਧਰਤੀ ਹੇਠਾ ਬਹੁਤ ਜ਼ਿਆਦਾ ਜਾ ਚੁੱਕਾ ਹੈ, ਜਿਸ ਕਾਰਨ ਕਿਸਾਨ ਦੀ ਜਿੰਦਗੀ ਬਹੁਤ ਜ਼ਿਆਦਾ ਔਖੀ ਹੋਈ ਪਈ ਹੈ। ਅਮਿਤ ਸ਼ਾਹ ਨੂੰ ਉਨ੍ਹਾਂ ਦੱਸਿਆ ਕਿ ਦੇਸ਼ ਦਾ ਅਨਦਾਤਾ ਪੰਜਾਬ ਦਾ ਕਿਸਾਨ ਕਹਾਉਂਦਾ ਹੈ।

ਬਰਗਾੜੀ ਬੇਅਦਬੀ ਮਾਮਲਾ: ਪ੍ਰਦੀਪ ਕਲੇਰ 4 ਦਿਨ ਦੇ ਪੁਲਿਸ ਰਿਮਾਂਡ ‘ਤੇ

ਇਸ ਲਈ ਉਨ੍ਹਾਂ ਨੂੰ ਬਾਕੀ ਦੇਸ਼ ਦੇ ਮਸਲਿਆਂ ਦੇ ਨਾਲ ਨਾਲ ਇਸ ਅਮਿਤ ਮਸਲੇ ‘ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਗੱਲ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਕੇ ਰਾਹਤ ਦੇਣੀ ਚਾਹੀਦੀ ਹੈ। ਦਰਸ਼ਨ ਸਿੰਘ ਰੱਖੜਾ ਨੇ ਆਖਿਆ ਕਿ ਉਹ ਖੁਦ ਕਿਸਾਨ ਹਨ। ਅੱਜ ਵੀ ਉਨ੍ਹਾਂ ਦਾ ਪਰਿਵਾਰ ਖੇਤੀ ਕਰਦਾ ਹੈ। ਉਹ ਖੁਦ ਜਦੋਂ ਵੀ ਆਉਂਦੇ ਹਨ, ਸੁਮਚੇ ਸਿਸਟਮ ਨੂੰ ਚੈਕ ਕਰਦੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਦੇਸ਼ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button