
ਪੰਜਾਬ ਕੈਬਨਿਟ ਮੀਟਿੰਗ ਦੀ ਅੱਜ ਅਹਿਮ ਬੈਠਕ ਹੋਈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ‘ਤੇ ਹੋਈ। ਜਾਣਕਾਰੀ ਮੁਤਾਬਕ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ 3 ਅਗਸਤ ਤੋਂ 10 ਅਗਸਤ ਤਕ ਚੱਲ ਸਕਦਾ ਹੈ। ਜੇਕਰ ਲੋੜ ਪਈ ਤਾਂ ਇਸ ਵਧਾਇਆ ਜਾਂ ਘਟਾਇਆ ਵੀ ਜਾ ਸਕਦਾ ਹੈ।
ਸੀਐਮ ਮਾਨ ਨੇ ਕਿਹਾ 10 ਲੱਖ ਨਵੇਂ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ। ਰਾਸ਼ਨ ਕਾਰਡਾਂ ਲਈ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ CM ਮਾਨ ਨੇ ਕਿਹਾ ਕਿ ਮੇਰੀ ਰਸੋਈ ਯੋਜਨਾ ਜਾਰੀ ਰਹੇਗੀ। 40 ਲੱਖ ਪਰਿਵਾਰਾਂ ‘ਚੋਂ 32 ਲੱਖ ਪਰਿਵਾਰਾਂ ਨੂੰ ਇਸ ਲਾਭ ਮਿਲ ਰਿਹਾ ਹੈ। ਇਸ ਤੋਂ ਇਲਾਵਾ ਹੈਲਥ ਕਾਰਡ ਵੀ ਬਿਨਾਂ ਸਿਫਾਰਿਸ਼ ਦੇ ਬਣ ਰਹੇ ਹਨ। ਇਸ ਦੇ ਨਾਲ ਹੀ ‘ਮਾਂਵਾਂ ਧੀਆਂ ਸਰਕਾਰੀ ਯੋਜਨਾ’ ਦੀ ਅਗਲੀ ਕਿਸ਼ਤ 1 ਅਗਸਤ ਨੂੰ ਖਾਤਿਆਂ ‘ਚ ਆਵੇਗੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ‘ਚ ਜ਼ਮੀਨ ਅਸਮਾਨ ਦਾ ਫਰਕ ਹੈ। ਸਾਲ 2021 ‘ਚ 881 ਬੱਚਿਆਂ ਨੇ ਨੀਟ ਪਾਸ ਕੀਤਾ ਸੀ ਪਰ ਹੁਣ ਆਏ ਸਾਲ ਹੀ ਪੇਪਰ ਲੀਕ ਹੋ ਰਹੇ ਹਨ, ਜਿਸ ਕਾਰਨ ਬੱਚਿਆਂ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।ਭਗਵੰਤ ਮਾਨ ਨੇ PM ਮੋਦੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ, ਇਹ ਸਿਰਫ਼ ਟਿਪਸ ਦੇਣਾ ਹੀ ਜਾਣਦੇ ਹਨ ਪਰ ਇਨ੍ਹਾਂ ਪੇਪਰਾਂ ਨੂੰ ਕਿਵੇਂ ਕਰਵਾਉਣਾ ਹੈ, ਇਹ ਨਹੀਂ ਜਾਣਦੇ। ਆਏ ਦਿਨ ਪੇਪਰ ਲੀਕ ਹੋ ਰਹੇ ਹਨ।
ਇਸ ਦੌਰਾਨ CM ਮਾਨ ਨੇ ਕਿਹਾ ਕਿ 2027 ਦੀਆਂ ਚੋਣਾਂ ‘ਚ ਵੀ ਸਾਡੀ ਜਿੱਤ ਹੋਵੇਗੀ ਅਤੇ ਸਾਡੀ ਹੀ ਸਰਕਾਰ ਆਵੇਗੀ। ਅਕਾਲੀ ਦਲ ਨੂੰ 3 ਸੀਟਾਂ ਆਈ ਸਨ, ਉਹ ਵੀ ਇਸ ਵਾਰ ਨਹੀਂ ਮਿਲਣੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




