SportsTop News

ਪੀ. ਵੀ. ਸਿੰਧੂ ਜਾਪਾਨ ਵਿਖੇ ਹੋਏ ਓਪਨ ਬੈਡਮਿੰਟਨ ਵਿਚ ਪਹੁੰਚੀ ਫਾਈਨਲ ਵਿਚ

ਵਿਦੇਸ਼ੀ ਮੁਲਕ ਜਾਪਾਨ ਵਿਖੇ ਹੋ ਰਹੀ ਓਪਨ ਬੈਡਪਮਿੰਟਨ ਚੈਂਪੀਅਨਸਿ਼ਪ ਵਿਚ ਪੀ. ਵੀ. ਸਿੰਧੂ ਚੇਨ ਯੂਫੇਈ ਨੂੰ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਹੈ ।
ਮਿਲੀ ਜਾਣਕਾਰੀ ਅਨੁਸਾਰ ਪੀ. ਵੀ. ਸਿੰਧੂ ਜਿਸ ਨੇ ਜਾਪਾਨ ਓਪਨ ਬੈਡਮਿੰਟਨ ਚੈਂਪੀਅਨਸਿ਼ਪ  ਵਿੱਚ ਚੇਨ ਯੂਫੇਈ ਨੂੰ ਹਰਾ ਕੇ ਟੂਰ ਦੇ ਫਾਈਨਲ ਵਿੱਚ ਪਹੁੰਚਣ ਦਾ ਲੰਬਾ ਇੰਤਜ਼ਾਰ ਖ਼ਤਮ ਕਰ ਦਿੱਤਾ ਹੈ, ਸਿੰਧੂ ਦੇ ਕਰੀਅਰ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਉਹ ਇਸ ਟੂਰਨਾਮੈਂਟ ਦੇ ਖਿ਼ਤਾਬੀ ਮੁਕਾਬਲੇ (ਫਾਈਨਲ) ਵਿੱਚ ਪਹੁੰਚੀ ਹੈ ਅਤੇ ਉਸ ਨੇ ਚੀਨੀ ਵਿਰੋਧੀ ਖਿਡਾਰਨ ਦੇ ਖ਼ਿਲਾਫ਼ ਲਗਾਤਾਰ ਪੰਜ ਮੈਚ ਹਾਰਨ ਦੇ ਸਿਲਸਿਲੇ ਨੂੰ ਵੀ ਖ਼ਤਮ ਕਰ ਦਿੱਤਾ ।
ਭਾਰਤੀ ਸ਼ਟਲਰ ਨੇ ਇਹ ਮੈਚ 21-19, 15-10 ਨਾਲ ਜਿੱਤਿਆ ਕਿਉਂਕਿ ਯੂਫੇਈ ਨੂੰ ਹੈਮਸਟ੍ਰਿੰਗ (ਲੱਤ ਦੀ ਮਾਸਪੇਸ਼ੀ) ਦੀ ਸੱਟ ਕਾਰਨ ਮੁਕਾਬਲੇ ਦੇ ਦੂਜੇ ਗੇਮ ਵਿੱਚ ਹਟਣ (ਰਿਟਾਇਰ ਹੋਣ) ਲਈ ਮਜਬੂਰ ਹੋਣਾ ਪਿਆ । ਸਿੰਧੂ ਐਤਵਾਰ 19 ਜੁਲਾਈ ਨੂੰ ਫਾਈਨਲ ਵਿੱਚ ਜਾਪਾਨ ਦੀ ਅਕਾਨੇ ਯਾਮਾਗੁਚੀ ਜਾਂ ਇੰਡੋਨੇਸ਼ੀਆ ਦੀ ਪੁਤਰੀ ਕੁਸੁਮਾ ਵਰਦਾਨੀ ਦਾ ਸਾਹਮਣਾ ਕਰੇਗੀ । ਯੂਫੇਈ ਦੇ ਖ਼ਿਲਾਫ਼ ਸਿੰਧੂ ਆਪਣੇ ਪੂਰੇ ਫਾਰਮ ਵਿੱਚ ਨਜ਼ਰ ਆ ਰਹੀ ਸੀ, ਅਤੇ ਅਜਿਹਾ ਲੱਗਦਾ ਸੀ ਕਿ ਕੁਆਰਟਰ ਫਾਈਨਲ  ਵਿੱਚ ਮਿਲੇ ਵਾਕਓਵਰ ਨੇ ਉਸਨੂੰ ਇਸ ਮੁਕਾਬਲੇ ਤੋਂ ਪਹਿਲਾਂ ਤਾਜ਼ਾ-ਦਮ ਹੋਣ ਦਾ ਮੌਕਾ ਦਿੱਤਾ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button