
ਕੇਂਦਰ ਸਰਕਾਰ ਨੇ ਯਾਤਰੀ ਵਾਹਨਾਂ ਲਈ ਕਾਰਪੋਰੇਟ ਔਸਤ ਈਂਧਣ ਕੁਸ਼ਲਤਾ (ਸੀ ਏ ਐੱਫ ਈ-III) ਦੇ ਤੀਜੇ ਪੜਾਅ ਤਹਿਤ ਸਖ਼ਤ ਮਾਪਦੰਡਾਂ ਦਾ ਖਰੜਾ ਜਾਰੀ ਕੀਤਾ ਹੈ। ਇਹ ਨਿਯਮ 1 ਅਪਰੈਲ 2027 ਤੋਂ ਲਾਗੂ ਕੀਤੇ ਜਾਣਗੇ। ਕੇਂਦਰੀ ਊਰਜਾ ਮੰਤਰਾਲੇ ਵੱਲੋਂ ਜਾਰੀ ਇਸ ਖਰੜੇ ਅਨੁਸਾਰ ਕਾਰਬਨ ਨਿਕਾਸੀ ਨੂੰ ਪੜਾਅਵਾਰ ਘਟਾਉਣ, ਸਾਫ਼ ਈਂਧਣ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਅਤੇ ਨਿਯਮਾਂ ਦੀ ਪਾਲਣਾ ਲਈ ਕ੍ਰੈਡਿਟ ਪ੍ਰਣਾਲੀ ਲਾਗੂ ਕਰਨ ਦੀ ਤਜਵੀਜ਼ ਹੈ।
ਇਹ ਨਿਯਮ 2027-28 ਤੋਂ 2031-32 ਤੱਕ ਭਾਰਤ ਵਿੱਚ ਤਿਆਰ ਜਾਂ ਦਰਾਮਦ ਕੀਤੀਆਂ ਅੱਠ ਸੀਟਾਂ ਵਾਲੀਆਂ ਐੱਮ-1 ਸ਼੍ਰੇਣੀ ਦੀਆਂ ਯਾਤਰੀ ਗੱਡੀਆਂ ‘ਤੇ ਲਾਗੂ ਹੋਣਗੇ।
ਖਰੜੇ ਅਨੁਸਾਰ ਈਂਧਣ ਖ਼ਪਤ ਦਾ ਮਾਪਦੰਡ 2027-28 ਵਿੱਚ 3.996 ਲੀਟਰ ਪ੍ਰਤੀ 100 ਕਿਲੋਮੀਟਰ ਤੋਂ ਘਟਾ ਕੇ 2031-32 ਤੱਕ 3.3273 ਲੀਟਰ ਪ੍ਰਤੀ 100 ਕਿਲੋਮੀਟਰ ਕੀਤਾ ਜਾਵੇਗਾ। ਈਥਾਨੌਲ, ਬਾਇਓਫਿਊਲ ਅਤੇ ਕੰਪਰੈੱਸਡ ਬਾਇਓ-ਗੈਸ ਵਰਗੇ ਸਾਫ਼ ਈਂਧਣਾਂ ਦੀ ਵਰਤੋਂ ਕਰਨ ਵਾਲੇ ਵਾਹਨਾਂ ਲਈ ਵਿਸ਼ੇਸ਼ ਰਿਆਇਤਾਂ ਦਾ ਵੀ ਪ੍ਰਸਤਾਵ ਹੈ। ਮੰਤਰਾਲੇ ਨੇ ਇਸ ਖਰੜੇ ‘ਤੇ 6 ਅਗਸਤ ਤੱਕ ਸਬੰਧਤ ਧਿਰਾਂ ਅਤੇ ਆਮ ਲੋਕਾਂ ਤੋਂ ਸੁਝਾਅ ਮੰਗੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




