InternationalTop News

ਮਿਸੀਸਾਗਾ ਦੀ ਬੱਸ ਡਰਾਈਵਰ ਬਲਜੀਤ ਕੌਰ ਨੂੰ ਜਾਨਲੇਵਾ ਹਾਦਸੇ ਦਾ ਦੋਸ਼ੀ ਨਾ ਮੰਨਦਿਆਂ ਬਰੀ ਕਰ ਦਿਤਾ ਗਿਆ

 ਮਿਸੀਸਾਗਾ ਦੀ ਬੱਸ ਡਰਾਈਵਰ ਬਲਜੀਤ ਕੌਰ ਧਾਲੀਵਾਲ ਨੂੰ ਜਾਨਲੇਵਾ ਹਾਦਸੇ ਦਾ ਦੋਸ਼ੀ ਨਾ ਮੰਨਦਿਆਂ ਬਰੀ ਕਰ ਦਿਤਾ ਗਿਆ ਹੈ। ਜੂਨ 2023 ਵਿਚ ਵਾਪਰੇ ਨਾਲ ਸਬੰਧਤ ਹਰ ਪਹਿਲੂ ਉਤੇ ਗੌਰ ਕਰਨ ਮਗਰੋਂ ਜਸਟਿਸ ਡੇਵਿਡ ਹੈਰਿਸ ਨੇ ਕਿਹਾ ਕਿ ਹੁਣ ਤੱਕ ਅਸਲ ਕਾਰਨ ਸਾਹਮਣੇ ਨਹੀਂ ਆ ਸਕਿਆ ਅਤੇ ਬਲਜੀਤ ਧਾਲੀਵਾਲ ਦੇ ਜ਼ਿੰਮੇਵਾਰ ਹੋਣ ਬਾਰੇ ਭੰਬਲਭੂਸਾ ਬਣਿਆ ਹੋਇਆ ਹੈ। ਤਸਵੀਰ ਬਿਲਕੁਲ ਸਪੱਸ਼ਟ ਹੋਣੀ ਚਾਹੀਦੀ ਹੈ ਅਤੇ ਬਰੇਕਸ ਵਿਚ ਖਰਾਬੀ ਬਾਰੇ ਬਚਾਅ ਪੱਖ ਦੇ ਦਾਅਵੇ ਨੂੰ ਸਰਕਾਰੀ ਵਕੀਲ ਬੇਬੁਨਿਆਦ ਸਾਬਤ ਨਾ ਕਰ ਸਕੇ।

ਮਿਸੀਸਾਗਾ ਦੇ ਮਾਲਟਨ ਇਲਾਕੇ ਵਿਚ ਤਿੰਨ ਸਾਲ ਪਹਿਲਾਂ ਵਾਪਰੇ ਹੌਲਨਾਕ ਹਾਦਸੇ ਦੌਰਾਨ ਬਲਜੀਤ ਕੌਰ ਧਾਲੀਵਾਲ ਮਾਇਵੇਅ ਬੱਸ ਚਲਾ ਰਹੀ ਸੀ ਜਦੋਂ ਇਹ ਬੇਕਾਬੂ ਹੋ ਗਈ।ਅਦਾਲਤ ਵਿਚ ਪੇਸ਼ ਨਾ ਕੀਤਾ ਜਾ ਸਕਿਆ ਹਾਦਸੇ ਦਾ ਅਸਲ ਕਾਰਨਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋਈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਬੇਕਾਬੂ ਬੱਸ ਲਾਲ ਬੱਤੀ ’ਤੇ ਖੜ੍ਹੀ ਕਾਰ ਨੂੰ ਦਰੜਦੀ ਹੋਈ ਅੱਗੇ ਵਧ ਜਾਂਦੀ ਹੈ। ਡੈਰੀ ਰੋਡ ’ਤੇ ਵਾਪਰੇ ਹਾਦਸੇ ਕਰ ਕੇ ਗੱਡੀ ਵਿਚ ਸਵਾਰ 50 ਸਾਲਾ ਸ਼ੈਰਨ ਵਿਲੀਅਮਜ਼ ਦੀ ਮੌਤ ਹੋ ਗਈ ਅਤੇ ਉਸ ਦੇ ਪਰਵਾਰ ਨੇ ਇਨਸਾਫ਼ ਦੀ ਆਵਾਜ਼ ਉਠਾਈ। ਹਾਦਸੇ ਤੋਂ ਐਨ ਪਹਿਲਾਂ ਬੱਸ ਵਿਚ ਸਵਾਰ ਹੋਏ ਕੈਨੇਡੀ ਬੈਨਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਹਿਲਾ ਡਰਾਈਵਰ ਫੋਨ ’ਤੇ ਗੱਲ ਕਰ ਰਹੀ ਸੀ ਪਰ ਬੱਸ ਅੱਗੇ ਵਧਾਉਣ ਤੋਂ ਪਹਿਲਾਂ ਫ਼ੋਨ ਪਾਸੇ ਰੱਖ ਦਿਤਾ। ਇਸ ਤੋਂ ਕੁਝ ਮਿੰਟ ਬਾਅਦ ਹੀ ਹਾਦਸੇ ਵਾਪਰ ਗਿਆ।

ਸਭ ਤੋਂ ਵੱਧ ਨੁਕਸਾਨ ਸ਼ੈਰਨ ਵਿਲੀਅਮਜ਼ ਦੀ ਕਾਰ ਨੂੰ ਪੁੱਜਾ ਜਦਕਿ 8 ਹੋਰ ਜ਼ਖ਼ਮੀ ਹੋਏ। 49 ਸਾਲ ਦੀ ਬਲਜੀਤ ਕੌਰ ਨੂੰ ਵੀ ਹਸਪਤਾਲ ਲਿਜਾਇਆ ਗਿਆ ਅਤੇ ਚਾਰ ਮਹੀਨੇ ਬਾਅਦ ਪੀਲ ਰੀਜਨਲ ਪੁਲਿਸ ਨੇ ਦੋਸ਼ ਆਇਦ ਕੀਤੇ। ਪੀੜਤ ਪਰਵਾਰ ਨੇ ਫ਼ੈਸਲੇ ਨੂੰ ਨਾਇਨਸਾਫ਼ੀ ਕਰਾਰ ਦਿਤਾਬੱਸ ਦੇ ਬਰੇਕ ਫੇਲ ਹੋਣ ਦੀ ਗੱਲ ਵੀ ਸਾਹਮਣੇ ਆਈ ਪਰ ਮਿਸੀਸਾਗਾ ਵਿਖੇ ਟ੍ਰਾਂਜ਼ਿਟ ਮੈਨਟੇਨੈਂਸ ਦੇ ਸੀਨੀਅਰ ਮੈਨੇਜਰ ਡੈਰਨ ਰਾਇਡਿੰਗਜ਼ ਨੇ ਕਿਹਾ ਕਿ ਬਰੇਕਸ ਦਾ ਕੋਈ ਮਸਲਾ ਨਹੀਂ ਹੋ ਸਕਦਾ ਕਿਉਂਕਿ ਇਨ੍ਹਾਂ ਦੀ ਲਗਾਤਾਰ ਵਕਫ਼ੇ ’ਤੇ ਪੜਤਾਲ ਕੀਤੀ ਜਾਂਦੀ ਹੈ।

ਬਲਜੀਤ ਧਾਲੀਵਾਲ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਹਾਦਸੇ ਤੋਂ ਪਹਿਲਾਂ ਬਲਜੀਤ ਨੇ ਬਰੇਕ ਲਾਉਣ ਦੇ ਪੁਰਜ਼ੋਰ ਯਤਨ ਕੀਤੇ ਪਰ ਕਾਮਯਾਬ ਨਾ ਹੋਈ ਅਤੇ ਬੱਸ ਰੋਕਣ ਲਈ ਹੈਂਡ ਬਰੇਕ ਦੀ ਵਰਤੋਂ ਕਰਨੀ ਪਈ। ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਮੌਕੇ ਸ਼ੈਰਨ ਦਾ ਬੇਟਾ ਵੀ ਮੌਜੂਦ ਸੀ ਜਿਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨਸਾਫ਼ ਨਹੀਂ ਮਿਲ ਸਕਿਆ। ਉਧਰ, ਸਿਟੀ ਨੇ ਵੀ ਅਦਾਲਤੀ ਫ਼ੈਸਲੇ ’ਤੇ ਨਾਖੁਸ਼ੀ ਜ਼ਾਹਰ ਕੀਤੀ ਅਤੇ ਸ਼ੈਰਨ ਵਿਲੀਅਮਜ਼ ਦੇ ਪਰਵਾਰ ਨਾਲ ਦੁੱਖ ਸਾਂਝ ਕੀਤਾ। “,

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button