
ਫੀਫਾ ਵਿਸ਼ਵ ਕੱਪ 2026 ਗਰੁੱਪ-‘ਆਈ’ ਦੇ ਮੈਚ ਵਿਚ ਸੇਨੇਗਲ ਨੇ ਇਰਾਕ ’ਤੇ 5-0 ਨਾਲ ਜਿੱਤ ਦਰਜ ਕੀਤੀ। ਸੇਨੇਗਲ ਨੇ ਮਜ਼ਬੂਤ ਸ਼ੁਰੂਆਤ ਕੀਤੀ, ਚੌਥੇ ਮਿੰਟ ’ਚ ਹਬੀਬ ਡਾਇਰਾ ਨੇ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾਈ। ਸ਼ੁਰੂਆਤੀ ਮਿੰਟਾਂ ’ਚ ਹਮਲਾਵਰ ਖੇਡ ਦਾ ਸੇਨੇਗਲ ਨੂੰ ਫਾਇਦਾ ਹੋਇਆ। ਇਸ ਦੌਰਾਨ ਇਰਾਕ ਦੀਆਂ ਮੁਸ਼ਕਲਾਂ 13ਵੇਂ ਮਿੰਟ ’ਚ ਹੋਰ ਵੀ ਵਧ ਗਈਆਂ ਜਦੋਂ ਰੇਬਿਨ ਸੁਲਾਕਾ ਨੂੰ ਲਾਲ ਕਾਰਡ ਦਿਖਾਇਆ ਗਿਆ। 10 ਖਿਡਾਰੀਆਂ ਨਾਲ ਖੇਡਦੇ ਹੋਏ, ਇਰਾਕ ਨੇ ਫਿਰ ਰੱਖਿਆਤਮਕ ਖੇਡ ਦਿਖਾਈ, ਜਦੋਂ ਕਿ ਸੇਨੇਗਲ ਨੇ ਲਗਾਤਾਰ ਦਬਾਅ ਬਣਾਈ ਰੱਖਿਆ। ਹਾਲਾਂਕਿ, ਸੇਨੇਗਲ ਪਹਿਲੇ ਅੱਧ ਦੇ ਅੰਤ ਤੱਕ ਆਪਣੀ ਲੀਡ ਨੂੰ ਵਧਾਉਣ ’ਚ ਅਸਮਰੱਥ ਰਿਹਾ। ਦੂਜੇ ਅੱਧ ’ਚ ਸੇਨੇਗਲ ਨੂੰ ਆਪਣੀ ਹਮਲਾਵਰ ਖੇਡ ਦੇ ਸਾਨਦਾਰ ਨਤੀਜੇ ਪ੍ਰਾਪਤ ਹੋਏ। 56ਵੇਂ ਮਿੰਟ ’ਚ ਇਸਮਾਈਲਾ ਸਰ ਨੇ ਇਕ ਸ਼ਾਨਦਾਰ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਜਿਸ ਤੋਂ ਬਾਅਦ ਪੇਪ ਗੁਏ ਨੇ 59ਵੇਂ ਮਿੰਟ ਤੇ 71ਵੇਂ ਮਿੰਟ ’ਚ ਗੋਲ ਕਰਕੇ ਸਕੋਰ 4-0 ਕਰ ਦਿੱਤਾ। 82ਵੇਂ ਮਿੰਟ ’ਚ ਇਲੀਮਾਨ ਨਦੀਏ ਨੇ ਸੇਨੇਗਲ ਲਈ 5ਵਾਂ ਗੋਲ ਕੀਤਾ ਤੇ ਇਕ ਇਤਿਹਾਸਕ ਜਿੱਤ ’ਤੇ ਮੋਹਰ ਲਗਾ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



