
ਡੀਜੀਸੀਏ ਨੇ ਏਅਰ ਇੰਡੀਆ ਦੀ ਫਲਾਈਟ AI-479 ਨਾਲ ਸਬੰਧਤ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਜਹਾਜ਼ ਥੋੜ੍ਹੇ ਸਮੇਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਵਿੱਚ ਦਾਖਲ ਹੋਇਆ ਸੀ। ਮਾਮਲੇ ਵਿੱਚ ਸਮੇਂ ਤੇ ਜਾਣਕਾਰੀ ਨਾ ਦੇਣ ਨੂੰ ਲੈ ਕੇ ਅੰਮ੍ਰਿਤਸਰ ਦੇ ਸਬੰਧਤ ਏਅਰ ਟਰੈਫਿਕ ਕੰਟਰੋਲਰ (ATC) ਅਤੇ ਏਅਰਕ੍ਰਾਫਟ ਦੇ ਚਾਲਕ ਦਲ ਦੇ ਖਿਲਾਫ ਅੰਤ੍ਰਿਮ ਕਾਰਵਾਈ ਵੀ ਕੀਤੀ ਗਈ ਹੈ। ਜਦੋਂ ਤੱਕ ਜਾਂਚ ਜਾਰੀ ਹੈ, ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।
ਇਹ ਘਟਨਾ 22 ਜੂਨ ਨੂੰ ਵਾਪਰੀ, ਜਦੋਂ ਏਅਰ ਇੰਡੀਆ ਦਾ ਇੱਕ ਏਅਰਬੱਸ ਏ321 (VT-PPV) ਦਿੱਲੀ ਤੋਂ ਅੰਮ੍ਰਿਤਸਰ ਉਡਾਣ ਭਰ ਰਿਹਾ ਸੀ। ਉਸ ਸਮੇਂ, ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੰਛੀ ਟਕਰਾਉਣ ਤੋਂ ਬਾਅਦ ਰਨਵੇਅ ਦੀ ਜਾਂਚ ਕੀਤੀ ਜਾ ਰਹੀ ਸੀ, ਜਿਸ ਕਾਰਨ ਉਡਾਣ ਨੂੰ ਉਤਰਨ ਤੋਂ ਪਹਿਲਾਂ ਥੋੜ੍ਹੇ ਸਮੇਂ ਲਈ ਹਵਾ ਵਿੱਚ ਰੋਕਣ ਦੇ ਨਿਰਦੇਸ਼ ਦਿੱਤੇ ਗਏ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




