InternationalTop News

ਅਮਰੀਕਾ ਵਲੋਂ ਈਰਾਨ ਦੀਆਂ ਰਾਡਾਰ ਸਾਈਟਾਂ ‘ਤੇ ਹਮਲਾ

ਅਮਰੀਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ੌਜ ਨੇ ਗੋਰੂਕ ਅਤੇ ਕੇਸ਼ਮ ਟਾਪੂਆਂ ‘ਤੇ ਈਰਾਨੀ ਰਾਡਾਰ ਸਾਈਟਾਂ ‘ਤੇ ਹਮਲਾ ਕੀਤਾ | ਅਮਰੀਕੀ ਕੇਂਦਰੀ ਕਮਾਂਡ (ਸੈਂਟਕਾਮ) ਦੇ ਅਨੁਸਾਰ ਚਾਰ ਈਰਾਨੀ ਹਮਲਾਵਰ ਡਰੋਨਾਂ ਨੂੰ ਪਹਿਲਾਂ ਹੋਰਮੁਜ਼ ਜਲਡਮਰੂ ‘ਚ ਤਬਾਹ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿਚ ਹੋਰ ਹਮਲਿਆਂ ਨੂੰ ਰੋਕਣ ਲਈ ਰਾਡਾਰ ਸਾਈਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਜਵਾਬੀ ਕਾਰਵਾਈ ‘ਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ (ਆਈ.ਆਰ.ਜੀ.ਸੀ.) ਨੇ ਕਿਹਾ ਕਿ ਉਨ੍ਹਾਂ ਨੇ ਹੋਰਮੁਜ਼ ਜਲਡਮਰੂ ਦੇ ਨੇੜੇ ਦੁਸ਼ਮਣ ਦੇ ਟਿਕਾਣਿਆਂ ‘ਤੇ ਮਿਜ਼ਾਈਲ ਹਮਲਾ ਕੀਤਾ ਗਿਆ ਸੀ | ਇਸ ਦੌਰਾਨ ਸੈਂਟਕਾਮ ਅਨੁਸਾਰ ਈਰਾਨ ਨੇ ਕੁਵੈਤ ਅਤੇ ਬਹਿਰੀਨ ਵਲ ਸੱਤ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਜਿਨ੍ਹਾਂ ‘ਚੋਂ 6 ਨੂੰ ਹਵਾ ਵਿਚ ਹੀ ਰੋਕ ਲਿਆ ਗਿਆ, ਜਦੋਂਕਿ ਸੱਤਵੀਂ ਆਪਣੇ ਨਿਸ਼ਾਨੇ ਤੱਕ ਪਹੁੰਚਣ ਵਿਚ ਅਸਫਲ ਰਹੀ | ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਦੀ ਮਿਜ਼ਾਈਲ ਸਮਰਥਾ ਕਾਫ਼ੀ ਕੰਮਜ਼ੋਰ ਹੋ ਗਈ ਹੈ ਅਤੇ ਇਸ ਦੇ ਕੋਲ ਸਿਰਫ਼ 21-22 ਫ਼ੀਸਦੀ ਮਿਜ਼ਾਈਲਾਂ ਹੀ ਬਚੀਆਂ ਹਨ | ਹਾਲਾਂਕਿ ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਅਨੁਸਾਰ ਅਮਰੀਕੀ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਈਰਾਨ ਨੇ ਆਪਣੇ 33 ਮਿਜ਼ਾਈਲ ਸਾਈਟਾਂ ‘ਚੋਂ 30 ਨੂੰ ਮੁੜ ਸਰਗਰਮ ਕਰ ਦਿੱਤਾ ਹੈ ਅਤੇ ਅਜੇ ਵੀ ਆਪਣੇ ਮਿਜ਼ਾਈਲ ਭੰਡਾਰ ਦਾ ਲਗਭਗ 70 ਫ਼ੀਸਦੀ ਹਿੱਸਾ ਬਰਕਰਾਰ ਰੱਖਿਆ ਹੈ |

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button