
ਪਰਿਵਾਰ ਅਨੁਸਾਰ ਰਾਜਾ ਰਣਧੀਰ ਸਿੰਘ ਨੂੰ ਕੁਝ aਸਮੇਂ ਪਹਿਲਾਂ ਬ੍ਰੇਨ ਸਟ੍ਰੋਕ ਹੋਇਆ ਸੀ, ਜਿਸ ਤੋਂ ਉਹ ਉੱਭਰ ਨਹੀਂ ਸਕੇ। ਬੁੱਧਵਾਰ ਸਵੇਰੇ ਕਰੀਬ 10:30 ਵਜੇ ਦਿੱਲੀ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਾਜਾ ਰਣਧੀਰ ਸਿੰਘ ਦਾ ਜਾਣਾ ਸ਼ੂਟਿੰਗ ਅਤੇ ਓਲੰਪਿਕ ਜਗਤ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਸਕਾਰ ਭਲਕੇ ਹਰਿਦੁਆਰ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਚਲੇ ਜਾਣ ਨਾਲ ਭਾਰਤੀ ਤੇ ਅੰਤਰਰਾਸ਼ਟਰੀ ਖੇਡ ਜਗਤ ਅਤੇ ਪਟਿਆਲਾ ਸ਼ਾਹੀ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ
18 ਅਕਤੂਬਰ 1946 ਨੂੰ ਪਟਿਆਲਾ ਦੇ ਸ਼ਾਹੀ ਪਰਿਵਾਰ ‘ਚ ਜਨਮੇ ਰਾਜਾ ਰਣਧੀਰ ਸਿੰਘ ਨੂੰ ਖੇਡਾਂ ਵਿਰਾਸਤ ‘ਚ ਮਿਲੀਆਂ ਸਨ। ਉਹ ਇਕ ਬਿਹਤਰੀਨ ਸ਼ੂਟਰ ਸਨ ਜਿਨ੍ਹਾਂ ਨੇ ਟ੍ਰੈਪ ਤੇ ਸਕੀਟ ਮੁਕਾਬਲਿਆਂ ‘ਚ ਦੇਸ਼ ਦਾ ਨਾਂ ਰੌਸ਼ਨ ਕੀਤਾ। ਉਨ੍ਹਾਂ ਨੇ 1968 (ਮੈਕਸੀਕੋ) ਤੋਂ ਲੈ ਕੇ 1984 (ਲਾਸ ਏਂਜਲਸ) ਤਕ ਲਗਾਤਾਰ 5 ਓਲੰਪਿਕ ਖੇਡਾਂ ‘ਚ ਭਾਰਤ ਦੀ ਨੁਮਾਇੰਦਗੀ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




