PunjabTop News

ਈਟੀਓ ਰਣਜੀਤ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਸਾਬਕਾ ਵਿਜੀਲੈਂਸ ਐਸਪੀ ਤੇ ਕਾਰੋਬਾਰੀ ਨੂੰ 3-3 ਸਾਲ ਦੀ ਸਜ਼ਾ

ਸਾਲ 2011 ਦੇ ਚਰਚਿਤ ਐਕਸਾਈਜ਼ ਐਂਡ ਟੈਕਸੇਸ਼ਨ ਅਫ਼ਸਰ (ਈਟੀਓ) ਰਣਜੀਤ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਮੋਹਾਲੀ ਦੀ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਸਾਬਕਾ ਵਿਜੀਲੈਂਸ ਐਸਪੀ ਅਮਨਦੀਪ ਕੌਰ ਅਤੇ ਕਾਰੋਬਾਰੀ ਰਾਜਿੰਦਰ ਸਿੰਘ ਗੋਪੀ ਨੂੰ ਤਿੰਨ-ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ।

ਮੋਹਾਲੀ ਦੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਦੋਵਾਂ ਨੂੰ ਭਾਰਤੀ ਦੰਡ ਸੰਹਿਤਾ ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣਾ) ਅਤੇ 120-ਬੀ (ਸਾਜ਼ਿਸ਼ ਰਚਣਾ) ਤਹਿਤ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਮੰਨਿਆ ਕਿ ਦੋਵਾਂ ਨੇ ਮਿਲੀਭੁਗਤ ਕਰਕੇ ਈਟੀਓ ਰਣਜੀਤ ਸਿੰਘ ਨੂੰ ਝੂਠੇ ਰਿਸ਼ਵਤ ਮਾਮਲੇ ਵਿੱਚ ਫਸਾਇਆ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਟੁੱਟ ਗਏ ਅਤੇ ਆਖ਼ਿਰਕਾਰ ਖੁਦਕੁਸ਼ੀ ਕਰਨ ਲਈ ਮਜਬੂਰ ਹੋਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button