
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਲੰਧਰ ਦੇ BSF ਚੌਕ ਪਹੁੰਚੇ ਹਨ ਜਿਥੇ ਬੀਤੀ ਰਾਤ IED ਧਮਾਕਾ ਹੋਇਆ ਸੀ। ਡੀਜੀਪੀ ਉਸ ਥਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਨ ਜਿਸ ਥਾਂ ‘ਤੇ ਧਮਾਕਾ ਹੋਇਆ ਸੀ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਗਏ ਸੀ। ਉਨ੍ਹਾਂ ਨੇ ਉਥੇ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ ਕਿਉਂਕਿ ਬੀਤੀ ਰਾਤ ਜਦੋਂ 8-8.15 ਦੇ ਵਿਚ ਜਦੋਂ ਜਲੰਧਰ ਧਮਾਕਾ ਹੋਇਆ ਤਾਂ ਉਸ ਤੋਂ ਬਾਅਦ 10.30 ਵਜੇ ਦੇ ਕਰੀਬ ਅੰਮ੍ਰਿਤਸਰ ਵਿਚ ਧਮਾਕਾ ਹੋਇਆ।
ਦੱਸ ਦੇਈਏ ਕਿ ਅੰਮ੍ਰਿਤਸਰ ਦੇ ਖਾਸਾ ਚੌਕ ਵਿਚ ਇਹ ਧਮਾਕਾ ਹੋਇਆ ਸੀ ਤੇ ਅੰਮ੍ਰਿਤਸਰ ਦਿਹਾਤੀ ਦੇ SSP ਸੋਹੇਲ ਮੀਰ ਕਾਸਿਮ ਮੁਤਾਬਕ ਬਾਈਕ ‘ਤੇ ਸਵਾਰ 2 ਨਕਾਬਪੋਸ਼ਾਂ ਨੇ ਆਰਮੀ ਕੈਂਪ ਵੱਲ ਗ੍ਰਨੇਡ ਸੁੱਟਿਆ। ਦੀਵਾਰ ਦੇ ਨਾਲ ਲੱਗਦੇ ਹੀ ਜ਼ੋਰਦਾਰ ਧਮਾਕਾ ਹੋਇਆ। ਜਿਸ ਕਰਕੇ ਚਾਰਦੀਵਾਰੀ ‘ਤੇ ਫੌਜ ਏਰੀਆ ਨੂੰ ਕਵਰ ਕਰਨ ਲਈ ਲਗਾਇਆ ਗਿਆ ਟੀਨ ਸ਼ੈੱਡ ਢਹਿ ਗਿਆ। ਇਸੇ ਤਰ੍ਹਾਂ ਜਲੰਧਰ ਦੇ BSF ਹੈੱਡਕੁਆਰਟਰ ਦੇ ਬਿਲਕੁਲ ਨੇੜੇ ਇਕ ਸਕੂਟੀ ਕੋਲ ਧਮਾਕਾ ਹੋਇਆ। ਹਾਲਾਂਕਿ ਜਾਂਚ ਕੀਤੀ ਜਾ ਰਹੀ ਹੈ ਕਿ ਸਕੂਟੀ ਦੇ ਵਿਚ ਕੋਈ ਚੀਜ਼ ਰੱਖੀ ਹੋਈ ਸੀ ਜਾਂ ਕਿਸੇ ਹੋਰ ਤਰੀਕੇ ਨਾਲ ਧਮਾਕਾ ਕੀਤਾ ਗਿਆ ਹੈ। ਜਿਸ ਐਕਟਿਵਾ ਵਿਚ ਧਮਾਕਾ ਹੋਇਆ, ਉਹ BSF ਦੇ ਹੀ ਰਿਟਾਇਰਡ ਜਵਾਨ ਕਸ਼ਮੀਰ ਸਿੰਘ ਦੀ ਹੈ। ਉਨ੍ਹਾਂ ਦਾ ਪੁੱਤ ਗੁਰਪ੍ਰੀਤ ਸਿੰਘ ਪਾਰਸਲ ਲੈਣ ਲਈ ਆਇਆ ਸੀ। ਹੈਲਮੇਟ ਨਾ ਪਾਏ ਹੋਣ ਦੀ ਵਜ੍ਹਾ ਤੋਂ ਬੀਐੱਸਐੱਫ ਜਵਾਨਾਂ ਨੇ ਉਸ ਦੀ ਐਕਟਿਵਾ ਬਾਹਰ ਖੜ੍ਹੀ ਕਰ ਦਿੱਤੀ ਤੇ ਗੁਰਪ੍ਰੀਤ ਅਜੇ ਪੁਲਿਸ ਹਿਰਾਸਤ ਵਿਚ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ, ਜਲੰਧਰ ਦੇ CP ਧੰਨਪ੍ਰੀਤ ਕੌਰ ਤੇ ਬੀਐੱਸਐੱਫ ਦੇ ਸੀਨੀਅਰ ਅਧਿਕਾਰੀ ਵੀ ਡੀਜੀਪੀ ਨਾਲ ਮੌਜੂਦ ਹਨ। ਧਮਾਕੇ ਵਾਲੀ ਥਾਂ ਤੋਂ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ। ਵੱਖ-ਵੱਖ ਏਜੰਸੀਆਂ ਵੱਲੋਂ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਦੇ ਸੀਪੀ ਧੰਨਪ੍ਰੀਤ ਕੌਰ ਨੇ ਖੁਲਾਸਾ ਕੀਤਾ ਕਿ ਵਿਸਫੋਟਕ ਪਦਾਰਥ ਇਸਤੇਮਾਲ ਕਰਕੇ ਧਮਾਕਾ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




