
ਦੇਸ਼ ਦੇ ਪੰਜ ਮਹੱਤਵਪੂਰਨ ਰਾਜਾਂ—ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ—ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਰਹੀ ਹੈ। ਅੱਜ ਦੇ ਇਹ ਨਤੀਜੇ ਨਾ ਸਿਰਫ਼ ਇਨ੍ਹਾਂ ਰਾਜਾਂ ਦੀ ਸਿਆਸੀ ਤਸਵੀਰ ਸਾਫ਼ ਕਰਨਗੇ, ਸਗੋਂ ਦੇਸ਼ ਦੀ ਭਵਿੱਖੀ ਰਾਜਨੀਤੀ ਦੀ ਦਿਸ਼ਾ ਵੀ ਤੈਅ ਕਰਨਗੇ।
ਬੰਗਾਲ ਵਿੱਚ ਦੋ ਪੜਾਵਾਂ (23 ਅਤੇ 29 ਅਪ੍ਰੈਲ) ਵਿੱਚ ਹੋਈ ਵੋਟਿੰਗ ਤੋਂ ਬਾਅਦ ਅੱਜ ਸਾਰਿਆਂ ਦੀਆਂ ਨਜ਼ਰਾਂ ਮਮਤਾ ਬੈਨਰਜੀ ‘ਤੇ ਟਿਕੀਆਂ ਹੋਈਆਂ ਹਨ। ਇੱਥੇ ਮੁੱਖ ਮੁਕਾਬਲਾ ਤ੍ਰਿਣਮੂਲ ਕਾਂਗਰਸ (TMC) ਅਤੇ ਭਾਜਪਾ ਵਿਚਾਲੇ ਮੰਨਿਆ ਜਾ ਰਿਹਾ ਹੈ, ਜਦਕਿ ਸੀਪੀਆਈ(ਐਮ) ਅਤੇ ਕਾਂਗਰਸ ਵੀ ਮੈਦਾਨ ਵਿੱਚ ਹਨ। ਸੁਵੇਂਦੂ ਅਧਿਕਾਰੀ ਅਤੇ ਮਮਤਾ ਬੈਨਰਜੀ ਵਰਗੇ ਵੱਡੇ ਚਿਹਰੇ ਇਸ ਚੋਣ ਦੇ ਕੇਂਦਰ ਬਿੰਦੂ ਹਨ
- ਤਾਮਿਲਨਾਡੂ: 23 ਅਪ੍ਰੈਲ ਨੂੰ ਹੋਈਆਂ ਚੋਣਾਂ ਵਿੱਚ ਐਮ.ਕੇ. ਸਟਾਲਿਨ ਦੀ ਅਗਵਾਈ ਵਾਲੇ ਡੀਐਮਕੇ (DMK) ਗਠਜੋੜ ਅਤੇ ਏਆਈਏਡੀਐਮਕੇ (AIADMK) ਵਿਚਾਲੇ ਸਿੱਧੀ ਟੱਕਰ ਹੈ। ਇਸ ਤੋਂ ਇਲਾਵਾ ਟੀਵੀਕੇ ਅਤੇ ਐਨਟੀਕੇ ਵਰਗੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਵੀ ਦੇਖਣਯੋਗ ਹੋਵੇਗੀ।
- ਕੇਰਲ: 9 ਅਪ੍ਰੈਲ ਨੂੰ ਪਈਆਂ ਵੋਟਾਂ ਤੋਂ ਬਾਅਦ ਐਲਡੀਐਫ (LDF), ਯੂਡੀਐਫ (UDF) ਅਤੇ ਐਨਡੀਏ (NDA) ਵਿਚਕਾਰ ਤਿਕੋਣਾ ਮੁਕਾਬਲਾ ਹੈ। ਕੀ ਪਿਨਾਰਾਈ ਵਿਜਯਨ ਆਪਣੀ ਸੱਤਾ ਬਚਾ ਸਕਣਗੇ ਜਾਂ ਨਹੀਂ, ਇਸ ਦਾ ਫੈਸਲਾ ਅੱਜ ਹੋਵੇਗਾ।
ਅਸਾਮ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਗਠਜੋੜ ਵਿਚਕਾਰ ਹੈ, ਜਿੱਥੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ। ਉੱਥੇ ਹੀ ਪੁਡੂਚੇਰੀ ਵਿੱਚ ਐਨਡੀਏ ਅਤੇ ਕਾਂਗਰਸ ਗਠਜੋੜ ਵਿਚਾਲੇ ਸੱਤਾ ਹਾਸਲ ਕਰਨ ਲਈ ਜ਼ੋਰਦਾਰ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




