
ਇਸ ਦੇ ਬਾਅਦ ਉਹ ਮੁਲਜ਼ਮ ਨੂੰ ਸਕਾਰਪੀਓ ਵਿਚ ਪਾ ਕੇ ਭੱਜ ਗਏ ਤੇ ਨਾਭਾ ਦੇ ਇਕ ਕਿਰਾਏ ਦੇ ਮਕਾਨ ਵਿਚ ਕੈਦੀ ਬਣਾ ਕੇ ਰੱਖਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਛਾਪੇਮਾਰੀ ਕੀਤੀ ਤੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਾਰੋਬਾਰੀ ਨੂੰ ਵੀ ਛੁੜਾ ਲਿਆ। ਜਾਂਚ ਵਿਚ ਸਾਹਮਣੇ ਆਇਆ ਕਿ ਪੈਸਿਆਂ ਦੇ ਵਿਵਾਦ ਵਿਚ ਸਾਜਿਸ਼ ਰਚੀ ਗਈ ਸੀ।
SP ਸੌਰਭ ਜਿੰਦਲ ਨੇ ਦੱਸਿਆ ਕਿ 30 ਅਪ੍ਰੈਲ ਨੂੰ ਵੀਆਈਪੀ ਰੋਡ ਸਥਿਤ ਰਾਇਲ ਜੰਕਸ਼ਨ ਤੋਂ ਨੀਰਜ ਕੱਕੜ ਨੂੰ ਅਗਵਾ ਕੀਤਾ ਗਿਆ ਸੀ। ਘਟਨਾ ਸਮੇਂ ਸ਼ਾਮ ਲਗਭਗ 6.45 ਵਜੇ ਨੀਰਜ ਆਪਣੇ ਦੋਸਤਾਂ ਨਾਲ ਬੈਠਾ ਸੀ। ਮੁਲਜ਼ਮ ਕਾਰੋਬਾਰੀ ਨੂੰ ਜ਼ਬਰਦਸਤੀ ਫੜਨ ਲੱਗੇ ਤੇ ਖੁਦ ਨੂੰ ਸੀਆਈਏ ਅਫਸਰ ਦੱਸਿਆ ਤੇ ਉਸ ਨੂੰ ਅਗਵਾ ਕਰ ਲਿਆ
ਪੁਲਿਸ ਨੇ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ। ਕਾਰਵਾਈ ਕਰਦੇ ਹੋਏ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਕਮਲਵੀਰ ਗਰਗ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਤੇ ਜਗਸੀਰ ਸਿੰਘ ਵਜੋਂ ਹੋਈ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਮੁੱਖ ਮੁਲਜ਼ਮ ਕਮਲੀਰ ਗਰਗ ਦਾ ਪੀੜਤ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਮੁਲਜ਼ਮਾਂ ਨੇ ਪਹਿਲਾਂ ਰੇਕੀ ਕੀਤੀ ਤੇ ਫਿਰ ਪਲਾਨ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




