InternationalTop News

ਸਾਬਕਾ ਕੈਬਨਿਟ ਮੰਤਰੀ ਨਵਦੀਪ ਸਿੰਘ ਬੈਂਸ ਉਨਟਾਰੀਓ ਲਿਬਰਲ ਲੀਡਰ ਦੀ ਚੋਣ ਲੜ੍ਹਨਗੇ

ਜਸਟਿਨ ਟਰੂਡੋ ਦੀ ਸਰਕਾਰ ਵਿਚ ਸੀਨੀਅਰ ਕੈਬਨਿਟ ਮੰਤਰੀ ਰਹਿ ਚੁੱਕੇ ਸ੍ਰ: ਨਵਦੀਪ ਸਿੰਘ ਬੈਂਸ ਉਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਲੜ੍ਹਨਗੇ ਇਸ ਗੱਲ ਦੀ ਚਰਚਾ ਉਨਟਾਰੀਓ ਦੇ ਲੋਕਾਂ ਵਿਚ ਬੜੇ ਜ਼ੋਰ ਸ਼ੋਰ ਨਾਲ ਹੋ ਰਹੀ ਹੈ। ਹਮਦਰਦ ਦਾ ਨਵਦੀਪ ਸਿੰਘ ਬੈਂਸ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਭਰੋਸੇਯੋਗ ਸੂਤਰਾਂ ਅਨੁਸਾਰ ਉਹ ਰੌਜ਼ਰਜ਼ ਦੇ ਉਚ ਅਹੁਦੇ ਤੋਂ ਅਸਤੀਫਾ ਦੇ ਕੇ ਇਹ ਚੋਣ ਲੜ੍ਹਨਗੇ ਕਿਉਂਕਿ ਉਨ੍ਹਾਂ ਤੇ ਲਿਬਰਲ ਪਾਰਟੀ ਦੇ ਬਹੁਤ ਸਾਰੇ ਆਗੂਆਂ, ਮੈਂਬਰਾਂ ਅਤੇ ਹੋਰ ਪੰਜਾਬੀ ਭਾਈਚਾਰੇ ਦੇ ਪਤਵੰਤੇ ਸੱਜਣਾਂ ਵਲੋਂ ਜ਼ੋਰ ਪਾਇਆ ਜਾ ਰਿਹਾ ਹੈ ਕਿ ਉਹ ਇਕ ਕਾਬਿਲ ਉਮੀਦਵਾਰ ਹਨ ਜੋ ਕਿ ਉਨਟਾਰੀਓ ਸੂਬੇ ਵਿਚ ਹੀ ਨਹੀਂ ਸਗੋਂ ਕੈਨੇਡਾ ਵਿਚ ਉਨ੍ਹਾਂ ਦਾ ਚੰਗਾ ਅਸਰ ਰਸੂਖ ਹੈ। ਪਾਰਟੀ ਆਗੂ ਇਹ ਵੀ ਮੰਨਦੇ ਹਨ ਕਿ ਉਹ ਚੋਣ ਲੜ੍ਹਨ ਦੀ ਲਾਇਨ ਵਿਚ ਲੱਗੇ ਹੁਣ ਤੱਕ ਚਾਰ-ਪੰਜ ਉਮੀਦਵਾਰਾਂ ਵਿਚੋਂ ਸਭ ਤੋਂ ਵੱਧ ਕਾਬਿਲ ਤੇ ਤਜ਼ਰਬੇਕਾਰ ਹਨ।ਸ੍ਰ: ਬੈਂਸ ਦੇ ਹਮਾਇਤੀਆਂ ਵਲੋਂ ਇਸ ਦੀਆਂ ਤਿਆਰੀਆਂ ਅੰਦਰੋਖਤੀ ਆਰੰਭ ਦਿੱਤੀ ਹਨ ਤਾਂ ਉਨ੍ਹਾਂ ਨੂੰ ਸ਼ਾਨੋਂ ਸ਼ੌਕਤ ਨਾਲ ਜਿਤਾ ਕੇ ਆਉਂਦੀਆਂ ਪ੍ਰੋਵਿੰਸ਼ਲ ਚੋਣਾਂ ਵਿਚ ਉਹ ਪ੍ਰੀਮੀਅਰ ਡੱਗ ਫੋਰਡ ਦਾ ਮੁਕਾਬਲਾ ਕਰ ਸਕਦੇ ਹਨ। ਜੇ ਉਹ ਚੋਣ ਜਿੱਤ ਜਾਂਦੇ ਹਨ ਤੇ ਉਹ ਉਨਟਾਰੀਓ ਦੇ ਪਹਿਲੇ ਸਿੱਖ ਪ੍ਰੀਮੀਅਰ ਬਣ ਸਕਦੇ ਹਨ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਬੀ.ਸੀ ਸੂਬੇ ਵਿਚ ਪਹਿਲੇ ਪੰਜਾਬੀ ਉਜਲ ਦੁਸਾਂਝ ਪ੍ਰੀਮੀਅਰ ਬਣ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button