EntertainmentTop News

ਬੱਬੂ ਮਾਨ ਦੇ ਜਰਮਨੀ ਸ਼ੋਅ ‘ਚ ਹੰਗਾਮਾ, ਪਾਕਿਸਤਾਨੀ ਇਨਫਲੂਐਂਸਰ ਨੇ ਲਾਏ ਬਦਸਲੂਕੀ ਦੇ ਗੰਭੀਰ ਇਲਜ਼ਾਮ

ਬੱਬੂ ਮਾਨ ਦੇ ਜਰਮਨੀ ਸ਼ੋਅ ‘ਚ ਹੰਗਾਮਾ, ਪਾਕਿਸਤਾਨੀ ਇਨਫਲੂਐਂਸਰ ਨੇ ਲਾਏ ਬਦਸਲੂਕੀ ਦੇ ਗੰਭੀਰ ਇਲਜ਼ਾਮਪੰਜਾਬੀ ਗਾਇਕ ਬੱਬੂ ਮਾਨ ਦੇ ਜਰਮਨੀ ਵਿੱਚ ਹੋਏ ਲਾਈਵ ਸ਼ੋਅ ਦੌਰਾਨ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪਾਕਿਸਤਾਨ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਟਿਕਟਾਕਰ ਅਲੀਜ਼ਾ ਸਹਰ ਨੇ ਬੱਬੂ ਮਾਨ ਦੀ ਸੁਰੱਖਿਆ ਟੀਮ ‘ਤੇ ਬਦਸਲੂਕੀ ਅਤੇ ਗਲਤ ਢੰਗ ਨਾਲ ਛੂਹਣ ਦੇ ਗੰਭੀਰ ਇਲਜ਼ਾਮ ਲਾਏ ਹਨ। ਅਲੀਜ਼ਾ ਨੇ 10 ਅਪ੍ਰੈਲ ਨੂੰ ਇੱਕ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਸੁਰੱਖਿਆ ਕਰਮੀਆਂ ਨੇ ਉਸ ਨਾਲ ਸਰੀਰਕ ਤੌਰ ‘ਤੇ ਗਲਤ ਵਿਵਹਾਰ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਬੱਬੂ ਮਾਨ ਦਾ ਇਹ ਲਾਈਵ ਕੰਸਰਟ 6 ਅਪ੍ਰੈਲ, 2026 ਦੀ ਰਾਤ ਨੂੰ ਜਰਮਨੀ ਦੇ ਫਰੈਂਕਫਰਟ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਸ਼ੋਅ ਉਹਨਾਂ ਦੇ ਯੂਰਪ ਟੂਰ ਦਾ ਇੱਕ ਅਹਿਮ ਹਿੱਸਾ ਸੀ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਪਹੁੰਚੇ ਹੋਏ ਸਨ। ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਪਾਕਿਸਤਾਨੀ ਟਿਕਟਾਕਰ ਅਲੀਜ਼ਾ ਸਹਰ, ਜੋ ਅੱਜਕੱਲ੍ਹ ਯੂਰਪ ਦੀ ਯਾਤਰਾ ‘ਤੇ ਹੈ, ਆਪਣੇ ਸਾਥੀਆਂ ਸਮੇਤ ਸ਼ੋਅ ਦੇਖਣ ਪਹੁੰਚੀ। ਅਲੀਜ਼ਾ ਕੋਲ VVIP ਪਾਸ ਸੀ ਅਤੇ ਉਹ ਬੱਬੂ ਮਾਨ ਨੂੰ ਮਿਲ ਕੇ ਉਨ੍ਹਾਂ ਨਾਲ ਵੀਡੀਓ ਬਣਾਉਣਾ ਚਾਹੁੰਦੀ ਸੀ, ਪਰ ਸੁਰੱਖਿਆ ਕਰਮੀਆਂ ਨੇ ਉਸ ਨੂੰ ਬੈਕ ਸਟੇਜ ਜਾਣ ਤੋਂ ਰੋਕ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button