PunjabTop News

FCI ਘੋਟਾਲਾ ਮਾਮਲੇ ‘ਚ 11 ਅਧਿਕਾਰੀ ਦੋਸ਼ੀ ਕਰਾਰ, 3 ਸਾਲ ਦੀ ਕੈਦ ਤੇ ਜੁਰਮਾਨਾ

FCI scam Punjab: ਘਟੀਆ ਚੌਲਾਂ ਨੂੰ ਏ-ਗ੍ਰੇਡ ਦੱਸ ਕੇ ਹੋਰਨਾਂ ਰਾਜਾਂ ਨੂੰ ਭੇਜਣ ਅਤੇ ਵਿਭਾਗ ਨੂੰ ਵੱਡਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਐੱਫ.ਸੀ.ਆਈ. ਦੇ 11 ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ 3 ਸਾਲ ਦੀ ਕੈਦ ਅਤੇ ਹਜ਼ਾਰਾਂ ਰੁਪਏ ਜੁਰਮਾਨਾ ਸੁਣਾਇਆ ਹੈ।ਸੀਬੀਆਈ ਦੇ ਵਕੀਲ ਅਨਮੋਲ ਨਾਰੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਮਲਾ 2004-05 ਦੇ ਸਾਉਣੀ ਸੀਜ਼ਨ ਨਾਲ ਸੰਬੰਧਿਤ ਹੈ। ਇਸ ਦੌਰਾਨ ਐੱਫ.ਸੀ.ਆਈ. ਦੇ ਸੀਨੀਅਰ ਖੇਤਰੀ ਮੈਨੇਜਰ ਤੋਂ ਲੈ ਕੇ ਤਕਨੀਕੀ ਸਟਾਫ਼ ਤੱਕ ਦੇ ਅਧਿਕਾਰੀਆਂ ਨੇ ਚੌਲ ਮਿੱਲਰਾਂ ਨਾਲ ਮਿਲੀਭੁਗਤ ਕਰਕੇ ਘਟੀਆ ਚੌਲਾਂ ਦੀਆਂ ਖੇਪਾਂ ਸਵੀਕਾਰ ਕੀਤੀਆਂ ਅਤੇ ਉਨ੍ਹਾਂ ਨੂੰ ਏ-ਗ੍ਰੇਡ ਵਜੋਂ ਦਰਸਾ ਕੇ ਭੁਗਤਾਨ ਵੀ ਕੀਤਾ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਘਟੀਆ ਚੌਲ ਹੋਰਨਾਂ ਰਾਜਾਂ ਵਿੱਚ ਭੇਜੇ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ, ਜਿਸ ਨਾਲ ਐੱਫ.ਸੀ.ਆਈ. ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪਿਆ। ਇਹ ਮਾਮਲਾ ਖਾਸ ਤੌਰ ‘ਤੇ ਫਰੀਦਕੋਟ ਜ਼ਿਲ੍ਹੇ ਦੇ ਮੋਗਾ ਡਿਪੂ ਨਾਲ ਸੰਬੰਧਿਤ ਸੀ।ਸੀਬੀਆਈ ਦੀ ਟੀਮ ਵੱਲੋਂ 29 ਸਤੰਬਰ 2005 ਨੂੰ ਮੋਗਾ ਡਿਪੂ ‘ਤੇ ਅਚਾਨਕ ਛਾਪੇਮਾਰੀ ਕਰਕੇ ਜਾਂਚ ਕੀਤੀ ਗਈ ਸੀ। ਇਸ ਦੌਰਾਨ ਵੱਖ-ਵੱਖ ਮਿੱਲਰਾਂ ਵੱਲੋਂ ਸਪਲਾਈ ਕੀਤੇ ਗਏ ਚੌਲਾਂ ਦੇ 46 ਨਮੂਨੇ ਇਕੱਠੇ ਕੀਤੇ ਗਏ ਅਤੇ ਕੇਂਦਰੀ ਅਨਾਜ ਵਿਸ਼ਲੇਸ਼ਣ ਪ੍ਰਯੋਗਸ਼ਾਲਾ (ਸੀ.ਜੀ.ਏ.ਐੱਲ.) ਵਿੱਚ ਟੈਸਟ ਲਈ ਭੇਜੇ ਗਏ।

ਰਿਪੋਰਟ ਵਿੱਚ ਸਾਹਮਣੇ ਆਇਆ ਕਿ ਚੌਲਾਂ ਦੇ ਨਮੂਨੇ ਐੱਫ.ਸੀ.ਆਈ. ਅਤੇ ਸਰਕਾਰ ਵੱਲੋਂ ਨਿਰਧਾਰਿਤ ਮਿਆਰਾਂ ‘ਤੇ ਖਰੇ ਨਹੀਂ ਉਤਰੇ। ਇਸ ਤੋਂ ਇਲਾਵਾ, 9 ਢੇਰਾਂ ਦੇ ਨਮੂਨੇ ਮਨੁੱਖੀ ਖਪਤ ਲਈ ਅਯੋਗ ਪਾਏ ਗਏ, ਜੋ ਪੀ.ਐੱਫ.ਏ. ਮਿਆਰਾਂ ਤੋਂ ਬਾਹਰ ਸਨ।ਅਦਾਲਤ ਦੇ ਇਸ ਫੈਸਲੇ ਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ, ਜਿਸ ਨਾਲ ਸਰਕਾਰੀ ਪ੍ਰਣਾਲੀ ਵਿੱਚ ਪਾਰਦਰਸ਼ਤਾ ਨੂੰ ਮਜ਼ਬੂਤੀ ਮਿਲੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button