PunjabPunjabTop News

ਪੰਜਾਬ `ਚ ਗ੍ਰਨੇਡ ਦੀ ਸਮੱਗਲਿੰਗ ਸਬੰਧੀ ਮੁਲਜ਼ਮ ਗੁਜਰਾਤ `ਚ ਗ੍ਰਿਫ਼ਤਾਰ


ਗੁਜਰਾਤ ਅੱਤਵਾਦ ਵਿਰੋਧੀ ਦਸਤੇ  ਤੇ ਬਨਾਸਕਾਂਠਾ ਪੁਲਸ ਵਲੋਂ ਸਾਂਝੇ ਓਪਰੇਸ਼ਨ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਗੁਜਰਾਤ ਅੱਤਵਾਦ ਵਿਰੋਧੀ ਦਸਤੇ  ਤੇ ਪੁਲਸ ਨੇ ਪੰਜਾਬ ‘ਚ ਗ੍ਰਨੇਡ ਦੀ ਸਮੱਗਲਿੰਗ ਸਬੰਧੀ ਮੁਲਜ਼ਮ ਤੇ ਆਈ. ਐੱਸ. ਆਈ. ਲਈ ਕੰਮ ਕਰਨ ਵਾਲੇ ਇਕ ਪਾਕਿਸਤਾਨੀ ਗੈਂਗਸਟਰ ਨਾਲ ਸਬੰਧਾਂ ਦੇ ਸ਼ੱਕ ਹੇਠ ਬਿਕਰਮਜੀਤ ਸਿੰਘ ਉਰਫ਼ ਵਿੱਕੀ  ਨੂੰ ਡੀਸਾ ਕਸਬੇ ਤੋਂ ਗ੍ਰਿਫਤਾਰ ਕੀਤਾ ਹੈ ।ਅੱਤਵਾਦ ਵਿਰੋਧੀ ਦਸਤੇ ਨੇ ਕਿਹਾ ਕਿ ਬਿਕਰਮਜੀਤ ਨੇ ਕਥਿਤ ਤੌਰ ‘ਤੇ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਅਨੁਸਾਰ ਪੁਲਸ ਸਟੇਸ਼ਨਾਂ ਤੇ ਹੋਰ ਸੁਰੱਖਿਆ ਅਦਾਰਿਆਂ ‘ਤੇ ਹਮਲਿਆਂ ਦੀ ਸਾਜਿ਼ਸ਼ ਰਚਣ ‘ਚ ਮੁੱਖ ਭੂਮਿਕਾ ਨਿਭਾਈ ਸੀ । ਏ. ਟੀ. ਐੱਸ. ਵੱਲੋਂ ਜਾਰੀ ਇਕ ਰਿਲੀਜ਼ ਅਨੁਸਾਰ ਪੰਜਾਬ ਪੁਲਸ ਵੱਲੋਂ ਸਾਂਝੀ ਕੀਤੀ ਗਈ ਖਾਸ ਜਾਣਕਾਰੀ ਦੇ ਅਧਾਰ ‘ਤੇ ਏ. ਟੀ. ਐੱਸ. ਤੇ ਬਨਾਸਕਾਂਠਾ ਪੁਲਸ ਦੀ ਇਕ ਟੀਮ ਨੇ ਬਿਕਰਮਜੀਤ ਨੂੰ ਡੀਸਾ ਕਸਬੇ ਤੋਂ ਗ੍ਰਿਫ਼ਤਾਰ ਕੀਤਾ । ਉੱਥੇ ਉਹ ਸੜਕ ਕਿਨਾਰੇ ਇਕ ਰੈਸਟੋਰੈਂਟ ‘ਚ ਸਹਾਇਕ ਵਜੋਂ ਕੰਮ ਕਰ ਰਿਹਾ ਸੀ । ਉਸ ਨੇ ਆਪਣੀ ਅਸਲ ਪਛਾਣ ਲੁਕੋਈ ਹੋਈ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button