
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜ਼ਮੀਨ ਦੀ ਵੰਡ ਪ੍ਰਕਿਰਿਆ ਨੂੰ ਸਿਰਫ਼ 30 ਦਿਨਾਂ ਵਿਚ ਹੀ ਕਰਨ ਦਾ ਐਲਾਨ ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਲਈ ਇੱਕ ਬਹੁਤ ਵੱਡੀ ਰਾਹਤ ਦਾ ਐਲਾਨ ਕੀਤਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਛੇਤੀ ਹੀ ਜ਼ਮੀਨੀ ਵੰਡ (ਤਕਸੀਮ) ਦੀ ਪ੍ਰਕਿਰਿਆ ਵਿੱਚ ਹੋਣ ਵਾਲੀ ਖੱਜਲ-ਖੁਆਰੀ ਨੂੰ ਖ਼ਤਮ ਕਰਨ ਲਈ ‘ਮੁੱਖ ਮੰਤਰੀ ਦੀ ਸਕੀਮ- 30 ਦਿਨਾਂ ਵਿੱਚ ਤਕਸੀਮ’ ਲਾਂਚ ਕੀਤੀ ਜਾਵੇਗੀ ।
ਮੱਖ ਮੰਤਰੀ ਵਲੋਂ ਅੱਜ ਕੀਤੇ ਗਏ ਐਲਾਨ ਮੁਤਾਬਕ ਉਕਤ ਯੌਜਨਾ 13 ਅਪ੍ਰੈਲ (ਵਿਸਾਖੀ) ਵਾਲੇ ਦਿਨ ਤੋਂ ਪੂਰੇ ਪੰਜਾਬ ਵਿੱਚ ਲਾਗੂ ਹੋ ਜਾਵੇਗੀ । ਇਸ ਤਹਿਤ ਸਾਰਾ ਕੰਮ ਆਨ-ਲਾਈਨ ਕੀਤਾ ਜਾਵੇਗਾ ਤਾਂ ਜੋ ਪਟਵਾਰੀਆਂ ਅਤੇ ਤਹਿਸੀਲਦਾਰਾਂ ਦੇ ਚੱਕਰ ਕੱਟਣ ਅਤੇ ਰਿਸ਼ਵਤਖੋਰੀ ਤੋਂ ਨਿਜਾਤ ਮਿਲ ਸਕੇ । ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਭੈਣ-ਭਰਾਵਾਂ, ਭੂਆ ਜਾਂ ਹੋਰ ਰਿਸ਼ਤੇਦਾਰਾਂ ਦੀ ਆਪਸੀ ਸਹਿਮਤੀ ਹੈ ਉਹ ਪਟਵਾਰੀ ਨੂੰ ਦਰਖਾਸਤ ਦੇ ਕੇ ਆਪਣੀ ਤਕਸੀਮ ਕਰਵਾ ਸਕਦੇ ਹਨ
ਮੁੱਖ ਮੰਤਰੀ ਵਲੋਂ ਆਖਿਆ ਗਿਆ ਹੈ ਕਿ ਜਿਨ੍ਹਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਹੋਵੇਗੀ ਦੇ ਕੇੇਸਾਂ ਦਾ ਨਿਪਟਾਰਾ ਸਿਰਫ਼ 30 ਦਿਨਾਂ ਵਿਚ ਹੀ ਕਰ ਦਿੱਤਾ ਜਾਵੇਗਾ । ਇਥੇ ਹੀ ਬਸ ਨਹੀਂ ਅਧਿਕਾਰੀ (ਪਟਵਾਰੀ ਤੇ ਤਹਿਸੀਲਦਾਰ) ਖੁਦ ਪਿੰਡਾਂ ਵਿੱਚ ਆ ਕੇ ਸਾਰੇ ਮੈਂਬਰਾਂ ਦੇ ਸਾਈਨ ਕਰਵਾਉਣਗੇ ਅਤੇ ਵੰਡ ਦੀ ਪ੍ਰਕਿਰਿਆ ਪੂਰੀ ਕਰਨਗੇ ।
ਮੁੱਖ ਮੰਤਰੀ ਨੇ ਉਨ੍ਹਾਂ ਲੋਕਾਂ ਨੂੰ ਵੀ ਖ਼ਾਸ ਬੇਨਤੀ ਕੀਤੀ ਜਿਨ੍ਹਾਂ ਦੇ ਜ਼ਮੀਨੀ ਝਗੜੇ ਅਦਾਲਤਾਂ ਵਿੱਚ ਚੱਲ ਰਹੇ ਹਨ । ਉਨ੍ਹਾਂ ਕਿਹਾ ਕਿ ਵਕੀਲਾਂ ‘ਤੇ ਪੈਸਾ ਖ਼ਰਚਣ ਦੀ ਬਜਾਏ ਆਪਸੀ ਸਹਿਮਤੀ ਨਾਲ ਮਾਮਲੇ ਸੁਲਝਾਉਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਜੇ ਕਿਸੇ ਦੂਜੇ ਦੇ ਹੱਕ ‘ਤੇ ਨਿਗਾ ਰੱਖੋਗੇ ਤਾਂ ਉਹ ਪੈਸਾ ਬਰਕਤ ਨਹੀਂ ਪਾਉਂਦਾ । ਜਿਨ੍ਹਾਂ ਦੇ ਕੇਸ ਅਦਾਲਤੀ ਆਰਡਰਾਂ ਅਧੀਨ ਹਨ, ਉਨ੍ਹਾਂ ਦੀ ਤਕਸੀਮ ਵੀ ਅਦਾਲਤੀ ਫ਼ੈਸਲੇ ਅਨੁਸਾਰ ਤੁਰੰਤ ਕਰ ਦਿੱਤੀ ਜਾਵੇਗੀ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




