PunjabTop News

2027 ਵਿਧਾਨ ਸਭਾ ਚੋਣਾਂ ‘ਚ ਸਹਿਜਧਾਰੀ ਸਿੱਖ ਪਾਰਟੀ ਵੱਲੋਂ ਫੂਲਕਾ ਨੂੰ ਚੁਣੌਤੀ ਦੇਣ ਦਾ ਐਲਾਨ

ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਹਰਵਿੰਦਰ ਸਿੰਘ ਫੂਲਕਾ ਦੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਦੇ ਇੱਕ ਦਿਨ ਬਾਅਦ ਸਹਿਜਧਾਰੀ ਸਿੱਖ ਪਾਰਟੀ ਨੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਵਿਰੁੱਧ ਆਪਣਾ ਉਮੀਦਵਾਰ ਉਤਾਰਨ ਦਾ ਅਗਾਊਂ ਐਲਾਨ ਕਰ ਦਿੱਤਾ ਹੈ।
ਸਹਿਜਧਾਰੀ ਸਿੱਖ ਪਾਰਟੀ (ਐੱਸ.ਐੱਸ.ਪੀ.) ਭਾਰਤ ਵਿਚ ਇੱਕ ਰਜਿਸਟਰਡ ਸਿਆਸੀ ਪਾਰਟੀ ਹੈ, ਜੋ ਸਹਿਜਧਾਰੀ ਸਿੱਖਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ ‘ਤੇ ਕੇਂਦਰਿਤ ਹੈ। ਇਹ ਉਹ ਸਿੱਖ ਹਨ, ਜੋ ਅੰਮ੍ਰਿਤਧਾਰੀ ਹੋਏ ਬਿਨਾਂ ਬਿਨਾਂ ਸਿੱਖ ਸਿਧਾਂਤਾਂ ਦੀ ਪਾਲਣਾ ਕਰਦੇ ਹਨ।
ਐੱਸ.ਐੱਸ.ਪੀ. ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਨੇ ਕਿਹਾ ਕਿ ਪਾਰਟੀ ਦੀ ਕਾਰਜਕਾਰੀ ਕੌਂਸਲ ਨੇ 2027 ਵਿਚ ਫੂਲਕਾ ਵਿਰੁੱਧ ਆਪਣਾ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਹੈ।
ਇਹ ਕਦਮ ਐੱਸ.ਐੱਸ.ਪੀ. ਦੇ ਸਿਆਸੀ ਰੁਖ਼ ਵਿਚ ਇੱਕ ਤਬਦੀਲੀ ਨੂੰ ਦਰਸਾਉਂਦਾ ਹੈ। ਇਸ ਪਾਰਟੀ ਨੇ ਪਹਿਲਾਂ ਪੰਜਾਬ ਵਿਚ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੇ ਉਮੀਦਵਾਰ ਵਾਪਸ ਲੈ ਕੇ ਭਾਜਪਾ ਦਾ ਸਮਰਥਨ ਕੀਤਾ ਸੀ।
ਡਾ. ਰਾਣੂ ਨੇ ਸਪੱਸ਼ਟ ਕੀਤਾ ਕਿ ਪਾਰਟੀ ਦਾ ਵਿਰੋਧ ਭਾਜਪਾ ਵਿਰੁੱਧ ਨਹੀਂ ਹੈ, ਸਗੋਂ ਖਾਸ ਤੌਰ ‘ਤੇ ਫੂਲਕਾ ਵਿਰੁੱਧ ਹੈ। ਰਾਣੂ ਨੇ ਐਲਾਨ ਕੀਤਾ, ”ਭਾਜਪਾ ਫੂਲਕਾ ਨੂੰ ਕਿਸੇ ਵੀ ਸੀਟ ਤੋਂ ਨਾਮਜ਼ਦ ਕਰੇ, ਮੈਂ ਨਿੱਜੀ ਤੌਰ ‘ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਦੇ ਖਿਲਾਫ ਚੋਣ ਲੜਾਂਗਾ।”
ਡਾ. ਰਾਣੂ ਨੇ ਫੂਲਕਾ ਵਿਰੁੱਧ ਆਪਣੀ ਪਾਰਟੀ ਦੇ ਵਿਰੋਧ ਨੂੰ ਜਾਇਜ਼ ਠਹਿਰਾਉਂਦਿਆਂ ਦੋਸ਼ ਲਾਇਆ ਕਿ ਫੂਲਕਾ ਨੇ ਲਗਾਤਾਰ ਸਹਿਜਧਾਰੀ ਸਿੱਖਾਂ ਦੇ ਅਧਿਕਾਰਾਂ ਵਿਰੁੱਧ ਕੰਮ ਕੀਤਾ ਹੈ। ਰਾਣੂ ਨੇ ਐੱਸ.ਜੀ.ਪੀ.ਸੀ. ਨਾਲ ਕਾਨੂੰਨੀ ਲੜਾਈਆਂ ਦੌਰਾਨ ਸਹਿਜਧਾਰੀ ਵੋਟਿੰਗ ਅਧਿਕਾਰਾਂ ਦੇ ਫੂਲਕਾ ਵੱਲੋਂ ਕੀਤੇ ਵਿਰੋਧ ਦਾ ਹਵਾਲਾ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button